ਭ੍ਰਿਸ਼ਟਾਚਾਰ ਮਾਮਲੇ ''ਚ 8 ਅਧਿਕਾਰੀ ਸਮੇਂ ਤੋਂ ਪਹਿਲਾਂ ਹੋਏ ਰਿਟਾਇਰ

10/29/2021 12:58:22 AM

ਸ਼੍ਰੀਨਗਰ - ਭ੍ਰਿਸ਼ਟ ਕਰਮਚਾਰੀਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਅੱਠ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰਨ ਹੁਕਮ ਜਾਰੀ ਕੀਤੇ। ਇਸ ਸੂਚੀ ਵਿੱਚ ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਆਰ.ਯੂ.ਐੱਸ.ਏ.) ਦੇ ਮਿਸ਼ਨ ਨਿਰਦੇਸ਼ਕ ਰਵਿੰਦਰ ਕੁਮਾਰ ਭੱਟ ਦਾ ਨਾਮ ਵੀ ਸ਼ਾਮਲ ਰਿਹਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਰਿਟਾਇਰ ਕੀਤੇ ਜਾਣ ਵਾਲੇ ਅਧਿਕਾਰੀਆਂ ਵਿੱਚ ਜੰਮੂ-ਕਸ਼ਮੀਰ ਪ੍ਰਬੰਧਕੀ ਸੇਵਾ ਦੇ ਉਹ ਚਾਰ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਮੁਕੱਦਮੇ ਦਰਜ ਹੋਏ ਸਨ। ਇਨ੍ਹਾਂ ਅਧਿਕਾਰੀਆਂ ਨੂੰ ਜੰਮੂ ਅਤੇ ਕਸ਼ਮੀਰ ਸਿਵਲ ਸੇਵਾ ਐਕਟ ਦੀ ਧਾਰਾ 226 (2) ਦੇ ਅਨੁਸਾਰ ਸਮੇਂ ਤੋਂ ਪਹਿਲਾਂ ਰਿਟਾਇਰ ਕੀਤਾ ਗਿਆ। ਇੱਕ ਅਧਿਕਾਰੀ ਨੇ ਕਿਹਾ, ਆਰ.ਯੂ.ਐੱਸ.ਏ. ਦੇ ਮਿਸ਼ਨ ਨਿਰਦੇਸ਼ਕ ਰਵਿੰਦਰ ਕੁਮਾਰ ਭੱਟ ਸਮੇਤ ਸਾਰੇ ਅੱਠ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਕਦਾਚਾਰ ਦੇ ਦੋਸ਼ ਵਿੱਚ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News