ਕੋਰੋਨਾ ਰੋਕਥਾਮ : ਦਿੱਲੀ ਮੈਟਰੋ ਨੇ ਜਾਰੀ ਕੀਤੀਆਂ 8 ਐਡਵਾਇਜ਼ਰੀ, ਖੜ੍ਹੇ ਹੋ ਕੇ ਨਹੀਂ ਕਰ ਸਕੋਗੇ ਸਫਰ

03/20/2020 4:27:21 PM

ਨਵੀਂ ਦਿੱਲੀ — ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਵੀਰਵਾਰ ਰਾਤ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫੈਸਲਾ ਇਹ ਲਿਆ ਗਿਆ ਹੈ ਕਿ ਮੈਟਰੋ ਦੇ ਅੰਦਰ ਵੀ ਯਾਤਰੀਆਂ ਨੂੰ ਆਪਸ 'ਚ ਇੱਕ ਮੀਟਰ ਤੱਕ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ। ਦਿੱਲੀ ਮੈਟਰੋ ਵੱਲੋਂ ਜਾਰੀ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਸਿਰਫ ਅਤੇ ਸਿਰਫ ਉਦੋਂ ਹੀ ਮੈਟਰੋ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਬਹੁਤ ਜ਼ਰੂਰੀ ਹੋਵੇ। ਇਸਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਮੈਟਰੋ ਵਿਚ ਯਾਤਰਾ ਕਰਦੇ ਹੋਏ ਸਮਾਜਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਕੀਤਾ ਗਿਆ ਹੈ ਰੈਂਡਲ ਥਰਮਲ ਸਕੈਨਿੰਗ ਦਾ ਪ੍ਰਬੰਧ 

ਮੈਟਰੋ ਵਿਚ ਯਾਤਰੀਆਂ ਦੀ ਰੈਂਡਲ ਥਰਮਲ ਸਕੈਨਿੰਗ ਸਾਰੇ ਮੈਟਰੋ ਸਟੇਸ਼ਨਾਂ 'ਤੇ ਕੀਤੀ ਜਾਏਗੀ। ਜੇ ਕਿਸੇ ਯਾਤਰੀ ਨੂੰ ਬੁਖਾਰ ਹੈ ਜਾਂ ਕੋਰੋਨਾ ਵਾਇਰਸ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਉਸ ਯਾਤਰੀ ਨੂੰ ਡਾਕਟਰੀ ਜਾਂਚ ਅਤੇ ਕਵਾਰਨਟੀਨ ਲਈ ਭੇਜਿਆ ਜਾਵੇਗਾ।

 

ਇਹ ਜਾਰੀ ਕੀਤੀਆਂ ਹਦਾਇਤਾਂ

ਐਡਵਾਇਜ਼ਰੀ ਮੁਤਾਬਕ ਦਿੱਲੀ ਮੈਟਰ 'ਚ ਯਾਤਰੀ ਖੜ੍ਹੇ ਹੋ ਕੇ ਸਫਰ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਜਿਹੜੇ ਸਟੇਸ਼ਨਾਂ 'ਤੇ ਜ਼ਿਆਦਾ ਭੀੜ ਹੋਵੇਗੀ, ਉਥੇ ਮੈਟਰੋ ਟ੍ਰੇਨ ਨਹੀਂ ਰੁਕੇਗੀ। ਇਸ ਦੇ ਨਾਲ ਹੀ ਮੈਟਰੋ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਹੁਤ ਜ਼ਰੂਰੀ ਹੋਣ ਦੀ ਸਥਿਤੀ 'ਚ ਹੀ ਘਰੋਂ ਨਿਕਲ ਕੇ ਮੈਟਰੋ 'ਚ ਸਫਰ ਕਰੋ।

  • ਸਿਰਫ ਜ਼ਰੂਰੀ ਯਾਤਰਾ ਨੂੰ ਹੀ ਤਰਜੀਹ ਦਿੱਤੀ ਜਾਵੇ।
  • ਮੈਟਰੋ ਜਾਂ ਸਟੇਸ਼ਨ 'ਤੇ ਯਾਤਰਾ ਕਰਦੇ ਸਮੇਂ ਇਕ-ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ। ਮੈਟਰੋ 'ਚ ਯਾਤਰੀਆਂ ਨੂੰ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜਿਹੜੇ ਮੈਟਰੋ ਵਿਚ ਬੈਠੇ ਹੋਣਗੇ ਉਨ੍ਹਾਂ ਨੂੰ ਇਕ ਸੀਟ ਛੱਡ ਕੇ ਬੈਠਣਾ ਹੋਵੇਗਾ। 
  • ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਸਾਰੇ ਸਟੇਸ਼ਨਾਂ 'ਤੇ ਕੀਤੀ ਜਾਵੇਗੀ। ਜੇਕਰ ਕਿਸੇ ਨੂੰ ਬੁਖ਼ਾਰ ਹੈ ਜਾਂ ਕੋਰੋਨਾ ਵਾਇਰਸ ਦਾ ਕੋਈ ਹੋਰ ਲੱਛਣ ਦਿਖਾਈ ਦਿੰਦਾ ਹੈ ਤਾਂ ਉਸ ਯਾਤਰੀ ਨੂੰ ਡਾਕਟਰੀ ਜਾਂਚ ਅਤੇ ਕਵਾਰੰਟਾਇਨ ਲਈ ਭੇਜਿਆ ਜਾਵੇਗਾ।
  • ਮੈਟਰੋ ਟ੍ਰੇਨਾਂ ਅਜਿਹੇ ਸਟੇਸ਼ਨਾਂ 'ਤੇ ਨਹੀਂ ਰੁਕਣਗੀਆਂ ਜਿਥੇ ਯਾਤਰੀਆਂ ਦੀ ਭੀੜ ਹੋਵੇਗੀ। ਜਿਥੇ ਯਾਤਰੀਆਂ ਵਿਚਕਾਰ 1 ਮੀਟਰ ਦੀ ਬਜਾਏ ਦੂਰੀ ਘੱਟ ਹੋਵੇਗੀ ਉਥੇ ਵੀ ਟ੍ਰੇਨ ਨਹੀਂ ਰੁਕੇਗੀ। 
  • ਇਹ ਐਡਵਾਇਜ਼ਰੀ ਸਥਿਤੀ ਦੇ ਆਧਾਰ 'ਤੇ ਬਦਲ ਸਕਦੀ ਹੈ। 
  • ਮੈਟਰੋ 'ਚ ਯਾਤਰਾ ਕਰਨ ਅਤੇ ਕੰਪਲੈਕਸ ਦੇ ਅੰਦਰ ਰਹਿਣ ਦੌਰਾਨ ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਜਾਰੀ ਕੀਤੀ ਗਈ ਸਲਾਹ ਦੀ ਪਾਲਣਾ ਕਰਨੀ ਹੋਵੇਗੀ।
  • ਕੋਈ ਵੀ ਯਾਤਰੀ ਜਿਸ ਵਿਚ ਕੋਰੋਨਾ ਵਾਇਰਸ ਦੇ ਸੰਕਰਮਿਤ ਲੋਕਾਂ ਦੀ ਤਰ੍ਹਾਂ ਲੱਛਣ ਦਿਖਾਈ ਦਿੰਦੇ ਹਨ ਉਨ੍ਹਾਂ ਨੂੰ ਮੈਟਰੋ ਜਾਂ ਜਨਤਕ ਆਵਾਜਾਈ ਲਈ ਕਿਸੇ ਵੀ ਤਰੀਕੇ ਨਾਲ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
  • ਵਿਭਾਗ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਲੋਬਲ ਸੰਕਟ ਨਾਲ ਨਜਿੱਠਣ ਲਈ ਸਬਰ ਤੋਂ ਕੰਮ ਲੈਣ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਸਹਿਯੋਗ ਕਰਨ।              

ਇਹ ਵੀ ਪੜ੍ਹੋ :  ਕੋਰੋਨਾ ਦਾ ਕਹਿਰ : ਫਿਚ ਨੇ GDP ਗ੍ਰੋਥ ਅਨੁਮਾਨ ਘਟਾ ਕੇ ਕੀਤਾ 5.1 ਫੀਸਦੀ

ਇਹ ਵੀ ਪੜ੍ਹੋ :  ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ


Harinder Kaur

Content Editor

Related News