8 ਬੱਸਾਂ, 17 ਗੱਡੀਆਂ, 4 ਕੰਟੇਨਰ ਅਤੇ 300 ਤੋਂ ਜ਼ਿਆਦਾ ਬੈਰੀਕੇਡ ਤੋੜੇ, 7 ''ਤੇ FIR ਦਰਜ
Tuesday, Jan 26, 2021 - 11:27 PM (IST)

ਨਵੀਂ ਦਿੱਲੀ : ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੰਗਲਵਾਰ ਨੂੰ ਹੋਈ ਹਿੰਸਾ ਮਾਮਲੇ ਵਿੱਚ ਪੁਲਸ ਤੋਂ ਕੁੱਲ ਸੱਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 4 ਈਸਟਰਨ ਰੇਂਜ, ਇੱਕ ਦੁਆਰਕਾ ਦੇ ਬਾਬੇ ਹਰਿਦਾਸ ਨਗਰ ਪੁਲਸ ਸਟੇਸ਼ਨ, ਇੱਕ ਨਜ਼ਫਗੜ੍ਹ, ਇੱਕ ਉੱਤਮ ਨਗਰ ਵਿੱਚ ਦਰਜ ਕੀਤੀ ਗਈ ਹੈ। ਦਿੱਲੀ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਪੁਲਸ ਨੇ 4 ਹੋਰ FIR ਦਰਜ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਪਾਂਡਵ ਨਗਰ, ਦੋ ਗਾਜ਼ੀਪੁਰ ਥਾਣੇ ਅਤੇ ਇੱਕ ਸੀਮਾਪੁਰੀ ਥਾਣੇ ਵਿੱਚ ਦਰਜ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ 'ਤੇ 8 ਬੱਸਾਂ, 17 ਗੱਡੀਆਂ, 4 ਕੰਟੇਨਰ ਅਤੇ 300 ਤੋਂ ਜ਼ਿਆਦਾ ਬੈਰੀਕੇਡ ਤੋੜਨ ਦੇ ਦੋਸ਼ ਹਨ।
ਇਹ ਵੀ ਪੜ੍ਹੋ- ਹਿੰਸਾ ਤੋਂ ਬਾਅਦ ਗ੍ਰਹਿ ਮੰਤਰਾਲਾ ਦਾ ਫੈਸਲਾ- ਦਿੱਲੀ 'ਚ ਤਾਇਨਾਤ ਹੋਣਗੇ 1500 ਜਵਾਨ
ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਪਰੇਡ ਹਿੰਸਾ ਵਿੱਚ ਜਖ਼ਮੀ ਹੋਏ ਪੁਲਸ ਮੁਲਾਜ਼ਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤੱਕ 86 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 45 ਪੁਲਸ ਮੁਲਾਜ਼ਮ ਨੂੰ ਸਿਵਲ ਲਾਈਨ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ, 18 ਪੁਲਸ ਮੁਲਾਜ਼ਮ LNJP ਹਸਪਤਾਲ ਵਿੱਚ ਦਾਖਲ ਹਨ। ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਿੱਚ ਦਿੱਲੀ ਪੁਲਿਸ ਦੇ 83 ਜਵਾਨ ਜ਼ਖ਼ਮੀ ਹੋ ਗਏ। ਨਾਰਥ ਜ਼ਿਲ੍ਹੇ ਦੇ ਕਰੀਬ 45 ਪੁਲਸ ਮੁਲਾਜ਼ਮਾਂ ਨੂੰ ਸਿਵਲ ਲਾਈਨ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ, 18 ਪੁਲਸ ਮੁਲਾਜ਼ਮ LNJP ਹਸਪਤਾਲ ਵਿੱਚ ਦਾਖਲ ਹਨ। ਕਈ ਪੁਲਸ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।