ਜੰਮੂ-ਕਸ਼ਮੀਰ 'ਚ 8,575 ਅਹੁਦਿਆਂ 'ਤੇ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ ਇੰਨੀ ਤਨਖਾਹ

Tuesday, Jun 30, 2020 - 12:08 AM (IST)

ਜੰਮੂ-ਕਸ਼ਮੀਰ 'ਚ 8,575 ਅਹੁਦਿਆਂ 'ਤੇ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ ਇੰਨੀ ਤਨਖਾਹ

ਜੰਮੂ - ਜੰਮੂ-ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਨੇ ਨੌਜਵਾਨਾਂ ਲਈ ਬੰਪਰ ਭਰਤੀਆਂ ਕੱਢੀਆਂ ਹਨ। ਇਨ੍ਹਾਂ ਭਰਤੀਆਂ ਦੀ ਗਿਣਤੀ 8,575 ਹੈ। ਇਸ ਦੇ ਤਹਿਤ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਹ ਭਰਤੀ ਵੱਖ-ਵੱਖ ਵਿਭਾਗਾਂ 'ਚ ਕਲਾਸ-IV ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਕੱਢੀਆਂ ਗਈਆਂ ਹਨ।

8,575 ਅਹੁਦਿਆਂ 'ਤੇ ਨਿਕਲੀਆਂ ਇਨ੍ਹਾਂ ਭਰਤੀਆਂ ਦੇ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ 14,800 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 47,100 ਰੁਪਏ ਪ੍ਰਤੀ ਮਹੀਨਾ ਤੱਕ ਦਾ ਤਨਖਾਹ ਮਿਲੇਗੀ। ਇਨ੍ਹਾਂ 'ਚੋਂ 4,230 ਅਹੁਦੇ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਰੱਖੇ ਗਏ ਹਨ।

ਜੰਮੂ-ਕਸ਼ਮੀਰ ਲਈ ਨਿਕਲੀਆਂ ਇਨ੍ਹਾਂ ਅਸਾਮੀਆਂ ਦੇ ਤਹਿਤ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਣ ਵਾਲੇ ਉਮੀਦਵਾਰ ਦੇ ਕੋਲ 10ਵੀਂ ਪਾਸ ਜਾਂ 12ਵੀਂ ਪਾਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਸਾਰੇ ਵਰਗ ਦੇ ਉਮੀਦਵਾਰਾਂ ਨੂੰ ਐਪਲੀਕੇਸ਼ਨ ਫੀਸ ਵਜੋਂ 350 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ। ਉਮੀਦਵਾਰ ਨੈਟ ਬੈਂਕਿੰਗ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਫੀਲ ਦਾ ਭੁਗਤਾਨ ਕਰ ਸਕਦੇ ਹਨ।

ਮਹੱਤਵਪੂਰਣ ਤਾਰੀਖ਼ਾਂ
ਆਨਲਾਈਨ ਅਪਲਾਈ ਕਰਣ ਦੀ ਸ਼ੁਰੂਆਤ- 10 ਜੁਲਾਈ 2020
ਆਨਲਾਈਨ ਅਪਲਾਈ ਕਰਣ ਦੀ ਆਖਰੀ ਤਾਰੀਖ਼- 25 ਅਗਸਤ 2020
ਅਪਲਾਈ ਫੀਸ ਜਮਾਂ ਕਰਣ ਦੀ ਆਖਰੀ ਤਾਰੀਖ਼-  25 ਅਗਸਤ 2020

ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ।


author

Inder Prajapati

Content Editor

Related News