ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ 7ਵਾਂ ਜੱਥਾ ਜੰਮੂ ਤੋਂ ਪਵਿੱਤਰ ਗੁਫਾ ਲਈ ਰਵਾਨਾ

Tuesday, Jul 08, 2025 - 12:08 PM (IST)

ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ 7ਵਾਂ ਜੱਥਾ ਜੰਮੂ ਤੋਂ ਪਵਿੱਤਰ ਗੁਫਾ ਲਈ ਰਵਾਨਾ

ਜੰਮੂ : 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਸ਼੍ਰੀ ਅਮਰਨਾਥ ਯਾਤਰਾ ਦੇ 7541 ਸ਼ਰਧਾਲੂਆਂ ਦਾ ਸੱਤਵਾਂ ਜੱਥਾ ਮੰਗਲਵਾਰ ਸਵੇਰੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ ਗੁਫਾ ਮੰਦਰ ਲਈ ਰਵਾਨਾ ਹੋ ਗਿਆ ਹੈ। ਇਸ ਸਬੰਧ ਵਿਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼ਰਧਾਲੂ 309 ਵਾਹਨਾਂ ਦੇ ਬੇੜੇ ਵਿੱਚ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਏ ਹਨ। ਉਨ੍ਹਾਂ ਕਿਹਾ, "ਅੱਜ ਸਵੇਰੇ, 7541 ਸ਼ਰਧਾਲੂਆਂ ਦਾ ਸੱਤਵਾਂ ਜੱਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜੰਮੂ ਬੇਸ ਕੈਂਪ ਤੋਂ ਕਸ਼ਮੀਰ ਦੇ ਸ਼੍ਰੀ ਅਮਰਨਾਥ ਯਾਤਰਾ ਗੁਫਾ ਮੰਦਰ ਲਈ ਰਵਾਨਾ ਹੋਇਆ।"

ਇਹ ਵੀ ਪੜ੍ਹੋ - ਯਾਤਰੀਆਂ ਨਾਲ ਭਰੇ ਜਹਾਜ਼ 'ਤੇ ਮਧੂ-ਮੱਖੀਆਂ ਨੇ ਕਰ 'ਤਾ ਅਟੈਕ, ਏਅਰਪੋਰਟ ਕਰਮਚਾਰੀਆਂ ਦੇ ਸੁੱਕੇ ਸਾਹ

ਉਹਨਾਂ ਕਿਹਾ ਕਿ ਹਲਕੇ ਮੋਟਰ ਵਾਹਨਾਂ ਅਤੇ ਭਾਰੀ ਮੋਟਰ ਵਾਹਨਾਂ ਸਣੇ 309 ਵਾਹਨਾਂ ਦੇ ਬੇੜੇ ਵਿਚ 4220 ਸ਼ਰਧਾਲੂ ਪਹਿਲਗਾਮ ਅਤੇ 3221 ਸ਼ਰਧਾਲੂ ਬਾਲਟਾਲ ਲਈ ਰਵਾਨਾ ਹੋਏ ਹਨ। ਇਸ ਦੌਰਾਨ ਧਿਆਨ ਦੇਣ ਯੋਗ ਗੱਲ੍ ਇਹ ਹੈ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਇੱਥੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ - Night Shift 'ਚ ਕੰਮ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਹੁਣ ਲਾਗੂ ਹੋਣਗੀਆਂ ਇਹ ਸ਼ਰਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News