ਦੇਸ਼ ’ਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ’ਚ 79 ਫ਼ੀਸਦੀ ਦੀ ਕਮੀ, ਨਵੇਂ ਮਾਮਲੇ ਵੀ 44 ਫੀਸਦੀ ਘਟੇ

Sunday, Dec 01, 2024 - 06:51 PM (IST)

ਦੇਸ਼ ’ਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ’ਚ 79 ਫ਼ੀਸਦੀ ਦੀ ਕਮੀ, ਨਵੇਂ ਮਾਮਲੇ ਵੀ 44 ਫੀਸਦੀ ਘਟੇ

ਇੰਦੌਰ (ਏਜੰਸੀ)- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ. ਪੀ. ਨੱਡਾ ਨੇ ਸਾਲ 2030 ਤੱਕ ਏਡਜ਼ ਦੇ ਖਾਤਮੇ ਦੇ ਸਥਾਈ ਵਿਕਾਸ ਟੀਚੇ ਪ੍ਰਤੀ ਭਾਰਤ ਦੀ ਤੇਜ਼ ਤਰੱਕੀ ਦਾ ਵੇਰਵਾ ਦਿੰਦੇ ਹੋਏ ਐਤਵਾਰ ਨੂੰ ਦੱਸਿਆ ਕਿ ਦੇਸ਼ ’ਚ ਏਡਜ਼ ਨਾਲ ਜੁੜੀਆਂ ਮੌਤਾਂ ’ਚ 79 ਫ਼ੀਸਦੀ ਦੀ ਕਮੀ ਆਈ ਹੈ, ਜਦੋਂ ਕਿ ਇਸ ਬੀਮਾਰੀ ਦੇ ਨਵੇਂ ਮਾਮਲੇ 44 ਫੀਸਦੀ ਘਟੇ ਹਨ। ਨੱਡਾ ਨੇ ਵਿਸ਼ਵ ਏਡਜ਼ ਦਿਵਸ ’ਤੇ ਇੰਦੌਰ ’ਚ ਆਯੋਜਿਤ ਰਾਸ਼ਟਰੀ ਪ੍ਰੋਗਰਾਮ ’ਚ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ’ਚ ਫਿਲਹਾਲ ਲੱਗਭਗ 17.30 ਲੱਖ ਲੋਕ ਏਡਜ਼ ਦੇ ਨਾਲ ਜੀਅ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਲ 2030 ਤੱਕ ਏਡਜ਼ ਨੂੰ ਜੜ੍ਹੋਂ ਖਤਮ ਕਰਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਸਥਾਈ ਵਿਕਾਸ ਟੀਚਾ ਹਾਸਲ ਕਰਨ ਲਈ ਭਾਰਤ ਸਰਕਾਰ ਵਚਨਬੱਧ ਹੈ।

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਇਨ੍ਹਾਂ 4 ਜ਼ਿਲ੍ਹਿਆਂ ਲਈ ਰੈੱਡ ਅਲਰਟ ਕੀਤਾ ਜਾਰੀ, ਭਲਕੇ ਮੋਹਲੇਧਾਰ ਮੀਂਹ ਦੀ ਸੰਭਾਵਨਾ

ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ 2030 ਤੱਕ ਏਡਜ਼ ਨੂੰ ਖਾਤਮ ਕਰਨ ਦੇ ਟੀਚੇ ਦੇ ਮੱਦੇਨਜ਼ਰ ‘95-95-95’ ਦਾ ਫਾਰਮੂਲਾ ਤੈਅ ਕੀਤਾ ਹੈ, ਭਾਵ ਦੇਸ਼ ਦੇ 95 ਫ਼ੀਸਦੀ ਮਰੀਜ਼ਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਐੱਚ. ਆਈ. ਵੀ. ਤੋਂ ਪੀੜਤ ਹਨ, 95 ਫ਼ੀਸਦੀ ਮਰੀਜ਼ਾਂ ਨੂੰ ਇਲਾਜ ਮਿਲਣਾ ਚਾਹੀਦਾ ਹੈ ਅਤੇ ਐਂਟੀ ਰੈਟਰੋਵਾਇਰਲ ਥੈਰੇਪੀ ਦੀਆਂ ਦਵਾਈਆਂ ਰਾਹੀਂ 95 ਫ਼ੀਸਦੀ ਮਰੀਜ਼ਾਂ ਦਾ ‘ਵਾਇਰਲ ਲੋਡ’ ਘਟਾਇਆ ਜਾਣਾ ਚਾਹੀਦਾ ਹੈ। ਨੱਡਾ ਨੇ ਦੱਸਿਆ, ‘‘ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਫਿਲਹਾਲ ਦੇਸ਼ ਦੇ 81 ਫ਼ੀਸਦੀ ਮਰੀਜ਼ਾਂ ਨੂੰ ਪਤਾ ਹੈ ਕਿ ਉਹ ਐੱਚ. ਆਈ. ਵੀ. ਤੋਂ ਪੀੜਤ ਹਨ, 88 ਫ਼ੀਸਦੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ 97 ਫ਼ੀਸਦੀ ਮਰੀਜ਼ਾਂ ਦਾ ਵਾਇਰਲ ਲੋਡ ਘਟਾਇਆ ਜਾ ਚੁੱਕਿਆ ਹੈ।’’

ਇਹ ਵੀ ਪੜ੍ਹੋ: BSF ਨੇ ਪਾਕਿਸਤਾਨ ਤੋਂ ਘੁਸਪੈਠ ਰੋਕਣ ਲਈ ਜੰਮੂ 'ਚ 2 ਹੋਰ ਬਟਾਲੀਅਨਾਂ ਨੂੰ ਕੀਤਾ ਤਾਇਨਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News