ਦੇਸ਼ 'ਚ 77 ਹੋਰ ਲੋਕਾਂ ਦੀ ਮੌਤ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 35,365

Friday, May 01, 2020 - 07:40 PM (IST)

ਨਵੀਂ ਦਿੱਲੀ : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 1755 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 1755 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਪੀੜਤ ਲੋਕਾਂ ਦੀ ਗਿਣਤੀ 35,365 ਹੋ ਗਈ ਹੈ। ਉਥੇ ਹੀ 77 ਨਵੇਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੇਸ਼ 'ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1152 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ 9074 ਲੋਕਾਂ ਨੂੰ ਹੁਣ ਤੱਕ ਡਿਸਚਾਰਜ ਕੀਤਾ ਜਾ ਚੁੱਕਾ ਹੈ।

PunjabKesari

ਵੀਰਵਾਰ ਸ਼ਾਮ ਤੱਕ ਮਹਾਰਾਸ਼ਟਰ 'ਚ 27, ਗੁਜਰਾਤ 'ਚ 17, ਪੱਛਮੀ ਬੰਗਾਲ 'ਚ 11, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ 7-7 ਅਤੇ ਦਿੱਲੀ 'ਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਇਸ ਵਾਇਰਸ ਨਾਲ ਹੁਣ ਤੱਕ ਹੋਈ 1,147 ਮੌਤਾਂ 'ਚੋਂ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 459 ਲੋਕਾਂ ਨੇ ਜਾਨ ਗੁਆਈ। ਇਸ ਦੇ ਬਾਅਦ ਗੁਜਰਾਤ 'ਚ 214, ਮੱਧ ਪ੍ਰਦੇਸ਼ 'ਚ 137, ਦਿੱਲੀ 'ਚ 59, ਰਾਜਸਥਾਨ 'ਚ 58, ਉੱਤਰ ਪ੍ਰਦੇਸ਼ 'ਚ 39, ਪੱਛਮੀ ਬੰਗਾਲ 'ਚ 33 ਅਤੇ ਆਂਧਰਾ ਪ੍ਰਦੇਸ਼ 'ਚ 31 ਲੋਕਾਂ ਦੀ ਮੌਤ ਹੋਈ।

ਕੋਰੋਨਾ ਵਾਇਰਸ ਨਾਲ ਤਮਿਲਨਾਡੁ 'ਚ 27, ਤੇਲੰਗਾਨਾ 'ਚ 26 ਲੋਕਾਂ ਦੀ ਮੌਤ ਹੋਈ ਜਦੋਂ ਕਿ ਕਰਨਾਟਕ 'ਚ 21 ਲੋਕਾਂ ਦੀ ਮੌਤ ਹੋਈ। ਪੰਜਾਬ 'ਚ ਹੁਣ ਤੱਕ 19 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਜੰਮੂ ਕਸ਼ਮੀਰ 'ਚ 8, ਕੇਰਲ 'ਚ 4, ਝਾਰਖੰਡ ਅਤੇ ਹਰਿਆਣਾ 'ਚ 3-3 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ, ਵਾਇਰਸ ਨਾਲ ਬਿਹਾਰ 'ਚ ਦੋ ਲੋਕਾਂ ਦੀ ਜਾਨ ਗਈ ਜਦੋਂ ਕਿ ਮੇਘਾਲਿਆ, ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਆਸਾਮ 'ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ। ਦੇਸ਼ 'ਚ ਸੰਕਰਮਣ ਦੇ ਸਭ ਤੋਂ ਜਿਆਦਾ 10,498 ਮਾਮਲੇ ਮਹਾਰਾਸ਼ਟਰ 'ਚ ਹਨ। ਇਸ ਦੇ ਬਾਅਦ ਗੁਜਰਾਤ 'ਚ 4,395, ਦਿੱਲੀ 'ਚ 3,515, ਮੱਧ  ਪ੍ਰਦੇਸ਼ 'ਚ 2,660 ਮਾਮਲੇ ਸਾਹਮਣੇ ਆਏ।


Inder Prajapati

Content Editor

Related News