ਦੁਨੀਆ ਦੇ ਸਭ ਤੋਂ ਉੱਚੇ ਪੁਲ 'ਤੇ ਨਿਕਲੀ ਤਿਰੰਗਾ ਰੈਲੀ, ਹੱਥਾਂ 'ਚ 750 ਮੀਟਰ ਲੰਬਾ ਤਿਰੰਗਾ ਫੜ ਕੇ ਦਿਖਾਈ ਦੇਸ਼ ਭਗਤੀ
Tuesday, Aug 13, 2024 - 10:33 PM (IST)
ਕਟੜਾ- ਜੰਮੂ-ਕਸ਼ਮੀਰ ਦੇ ਰਿਆਸੀ 'ਚ ਸੁਤੰਤਰਤਾ ਦਿਵਸ ਦੇ ਮੌਕੇ ਤਿਰੰਗਾ ਰੈਲੀ ਕੱਢੀ ਗਈ। ਇਸ ਦੌਰਾਨ ਸਾਰਿਆਂ ਨੇ ਹੱਥਾਂ 'ਚ ਤਿਰੰਗਾ ਫੜਿਆ ਹੋਇਆ ਸੀ। ਇਸ ਰੈਲੀ 'ਚ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ।
ਜਾਣਕਾਰੀ ਮੁਤਾਬਕ, ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਚਿਨਾਬ ਨਦੀ 'ਤੇ ਬਣੇ ਰੇਲਵੇ ਪੁਲ 'ਤੇ 750 ਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਗਈ।
ਦੱਸ ਦੇਈਏ ਕਿ ਚਿਨਾਬ ਨਦੀ 'ਤੇ ਬਣਿਆ ਇਹ ਰੇਲਵੇ ਪੁਲ ਦੁਨੀਆ ਦਾ ਸਭ ਤੋਂ ਉੱਚਾ ਪੁਲ ਹੈ। ਇਸ ਮੌਕੇ ਰਿਆਸੀ ਦੇ ਡੀ.ਸੀ. ਵਿਸ਼ੇਸ਼ ਪਾਲ ਮਹਾਜਨ ਨੇ ਦੱਸਿਆ ਕਿ ਦੇਸ਼ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ 750 ਮੀਟਰ ਲੰਬਾ ਤਿਰੰਗਾ ਹੱਥਾਂ 'ਚ ਫੜ ਕੇ ਰੈਲੀ ਕੱਢੀ ਗਈ। ਉਥੇ ਹੀ ਇਸ ਦੌਰਾਨ ਸਾਰਿਆਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਏ।