ਫੌਜ ਦਿਵਸ : ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ, PM ਬੋਲੇ- ਸਾਨੂੰ ਫੌਜ 'ਤੇ ਮਾਣ

1/15/2020 11:40:38 AM

ਨਵੀਂ ਦਿੱਲੀ— ਦਿੱਲੀ 'ਚ ਅੱਜ ਯਾਨੀ ਬੁੱਧਵਾਰ ਨੂੰ 72ਵੇਂ ਫੌਜ ਦਿਵਸ ਮੌਕੇ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸਲਾਮੀ ਪਹਿਲੀ ਵਾਰ ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਲਈ। ਇਸ ਮੌਕੇ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਜਵਾਨਾਂ ਨੂੰ ਮੈਡਲ ਨਾਲ ਨਵਾਜਿਆ ਗਿਆ। ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਪਰੇਡ ਦਾ ਨਿਰੀਖਣ ਵੀ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਤਿੰਨਾਂ ਫੌਜਾਂ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ, ਏਅਰਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਅਤੇ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸਾਨੂੰ ਫੌਜ 'ਤੇ ਮਾਣ- ਮੋਦੀ
ਫੌਜ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,''ਭਾਰਤ ਦੀ ਫੌਜ ਮਾਂ ਭਾਰਤੀ ਦੀ ਸ਼ਾਨ ਹੈ। ਫੌਜ ਦਿਵਸ ਮੌਕੇ ਮੈਂ ਦੇਸ਼ ਦੇ ਸਾਰੇ ਫੌਜੀਆਂ ਦੇ ਸਾਹਸ ਅਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਨੂੰ ਫੌਜ 'ਤੇ ਮਾਣ ਹੈ।''

PunjabKesariਇਸ ਲਈ ਮਨਾਇਆ ਜਾਂਦਾ ਹੈ ਫੌਜ ਦਿਵਸ
ਸਾਲ 1949 'ਚ ਅੱਜ ਹੀ ਦੇ ਦਿਨ ਭਾਰਤ ਦੇ ਅੰਤਿਮ ਬ੍ਰਿਟਿਸ਼ ਕਮਾਂਡਰ ਇਨ ਚੀਫ ਜਨਰਲ ਫਰਾਂਸਿਸ ਬੁਚਰ ਦੇ ਸਥਾਨ 'ਤੇ ਸਾਬਕਾ ਲੈਫਟੀਨੈਂਟ ਜਨਰਲ ਕੇ.ਐੱਮ. ਕਰੀਯੱਪਾ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ ਬਣੇ ਸਨ। ਕਰੀਯੱਪਾ ਬਾਅਦ 'ਚ ਫੀਲਡ ਮਾਰਸ਼ਲ ਵੀ ਬਣੇ। ਕੇ.ਐੱਮ. ਕਰੀਯੱਪਾ ਪਹਿਲੇ ਅਜਿਹੇ ਅਧਿਕਾਰੀ ਸਨ, ਜਿਨ੍ਹਾਂ ਨੂੰ 28 ਅਪ੍ਰੈਲ 1986 ਨੂੰ ਫੀਲਡ ਮਾਰਸ਼ਲ ਦੀ ਉਪਾਧੀ ਦਿੱਤੀ ਗਈ ਸੀ। ਉਨ੍ਹਾਂ ਨੇ ਸਾਲ 1947 'ਚ ਭਾਰਤ-ਪਾਕਿ ਯੁੱਧ 'ਚ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ। ਦੂਜੇ ਵਿਸ਼ਵ ਯੁੱਧ 'ਚ ਬਰਮਾ ਤੋਂ ਜਾਪਾਨੀਆਂ ਨੂੰ ਹਰਾਉਣ ਲਈ ਉਨ੍ਹਾਂ ਨੂੰ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ ਦਾ ਤਮਗਾ ਦਿੱਤਾ ਗਿਆ ਸੀ। ਕਰੀਯੱਪਾ ਸਾਲ 1953 'ਚ ਰਿਟਾਇਰ ਹੋਏ ਸਨ ਅਤੇ 1993 'ਚ 94 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋਇਆ।

PunjabKesari1776 'ਚ ਹੋਇਆ ਸੀ ਭਾਰਤੀ ਫੌਜ ਦਾ ਗਠਨ
ਭਾਰਤੀ ਫੌਜ ਦਾ ਗਠਨ 1776 'ਚ ਈਸਟ ਇੰਡੀਆ ਕੰਪਨੀ ਨੇ ਕੋਲਕਾਤਾ 'ਚ ਕੀਤਾ ਸੀ। ਭਾਰਤੀ ਥਲ ਸੈਨਾ ਦੀ ਸ਼ੁਰੂਆਤ ਈਸਟ ਇੰਡੀਆ ਕੰਪਨੀ ਦੀ ਫੌਜ ਟੁੱਕੜੀ ਦੇ ਰੂਪ 'ਚ ਹੋਈ ਸੀ। ਬਾਅਦ 'ਚ ਇਹ ਬ੍ਰਿਟਿਸ਼ ਭਾਰਤੀ ਫੌਜ ਬਣੀ ਅਤੇ ਫਿਰ ਭਾਰਤੀ ਥਲ ਸੈਨਾ ਦਾ ਨਾਂ ਦਿੱਤਾ ਗਿਆ।

PunjabKesariਮੁਕੁੰਦ ਨਰਵਨੇ ਨੇ ਦਿੱਤੀ ਸ਼ੁੱਭਕਾਮਨਾ
ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਥਲ ਸੈਨਾ ਦੇ ਸਾਰੇ ਫੌਜੀਆਂ, ਪਰਿਵਾਰਾਂ, ਭਾਰਤੀ ਹਥਿਆਰਬੰਦ ਫੋਰਸ, ਸਾਬਕਾ ਫੌਜੀਆਂ, ਵੀਰ ਨਾਰੀਆਂ ਨੂੰ ਫੌਜ ਦਿਵਸ ਦੀ ਸ਼ੁੱਭਕਾਮਨਾ ਦਿੱਤੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸਫ਼ਲਤਾ, ਯਸ਼ ਅਤੇ ਗੌਰਵ ਦੀ ਸ਼ੁੱਭਕਾਮਨਾ ਵੀ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha