ਰਾਜ ਸਭਾ ’ਚੋਂ 72 ਸੰਸਦ ਮੈਂਬਰਾਂ ਦੀ ਵਿਦਾਇਗੀ, PM ਮੋਦੀ ਬੋਲੇ- ਅਨੁਭਵ ਦੀ ਤਾਕਤ ਗਿਆਨ ਤੋਂ ਜ਼ਿਆਦਾ

Thursday, Mar 31, 2022 - 12:39 PM (IST)

ਰਾਜ ਸਭਾ ’ਚੋਂ 72 ਸੰਸਦ ਮੈਂਬਰਾਂ ਦੀ ਵਿਦਾਇਗੀ, PM ਮੋਦੀ ਬੋਲੇ- ਅਨੁਭਵ ਦੀ ਤਾਕਤ ਗਿਆਨ ਤੋਂ ਜ਼ਿਆਦਾ

ਨਵੀਂ ਦਿੱਲੀ– ਰਾਜ ਸਭਾ ਤੋਂ ਅੱਜ ਯਾਨੀ ਕਿ ਵੀਰਵਾਰ ਨੂੰ 72 ਸੰਸਦ ਮੈਂਬਰ ਰਿਟਾਇਰਡ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਟਾਇਰਡ ਹੋ ਰਹੇ ਸੰਸਦ ਮੈਂਬਰਾਂ ਲਈ ਦਿੱਤੇ ਆਪਣੇ ਵਿਦਾਈ ਭਾਸ਼ਣ ’ਚ ਕਿਹਾ ਕਿ ਜੋ ਮੈਂਬਰ ਰਿਟਾਇਰਡ ਹੋ ਰਹੇ ਹਨ, ਉਨ੍ਹਾਂ ਕੋਲ ਅਨੁਭਵ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਕਦੇ-ਕਦੇ ਗਿਆਨ ਤੋਂ ਜ਼ਿਆਦਾ ਅਨੁਭਵ ਦੀ ਤਾਕਤ ਜ਼ਿਆਦਾ ਹੁੰਦੀ ਹੈ। ਅਨੁਭਵ ਤੋਂ ਜੋ ਹਾਸਲ ਹੋਇਆ ਹੈ, ਉਸ ’ਚ ਸਮੱਸਿਆਵਾਂ ਦੇ ਹੱਲ ਲਈ ਸੌਖੇ ਉਪਾਅ ਹੁੰਦੇ ਹਨ। ਅਨੁਭਵ ਦਾ ਮਿਸ਼ਰਨ ਹੋਣ ਕਾਰਨ ਗਲਤੀਆਂ ਘੱਟ ਤੋਂ ਘੱਟ ਹੁੰਦੀਆਂ ਹਨ। ਅਨੁਭਵ ਦਾ ਆਪਣਾ ਇਕ ਮਹੱਤਵ ਹੁੰਦਾ ਹੈ। ਜਦੋਂ ਅਜਿਹੇ ਅਨੁਭਵੀ ਸਾਥੀ ਸਦਨ ਤੋਂ ਜਾਂਦੇ ਹਨ ਤਾਂ ਬਹੁਤ ਵੱਡੀ ਕਮੀ ਸਦਨ ਨੂੰ ਹੁੰਦੀ ਹੈ, ਰਾਸ਼ਟਰ ਨੂੰ ਹੁੰਦੀ ਹੈ। 

ਇਹ ਵੀ ਪੜ੍ਹੋ: ਨਗਰ ਨਿਗਮਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਦਿੱਲੀ ਸਰਕਾਰ, ਰਲੇਵਾਂ ਜ਼ਰੂਰੀ: ਅਮਿਤ ਸ਼ਾਹ

ਇਹ ਵੀ ਪੜ੍ਹੋ: ਕੇਜਰੀਵਾਲ ਬੋਲੇ- ਸਾਨੂੰ ਆਪਣੇ ਬੱਚਿਆਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੋ ਸਾਥੀ ਵਿਦਾਈ ਲੈਣ ਵਾਲੇ ਹਨ, ਉਨ੍ਹਾਂ ਤੋਂ ਅਸੀਂ ਜੋ ਵੀ ਸਿੱਖਿਆ ਹੈ, ਅੱਜ ਅਸੀਂ ਵੀ ਸੰਕਲਪ ਕਰੀਏ ਉਸ ’ਚੋਂ ਜੋ ਵੀ ਉੱਤਮ ਅਤੇ ਸਰਵਸ਼੍ਰੇਸ਼ਠ ਹੈ, ਉਸ ਨੂੰ ਅੱਗੇ ਵਧਾਉਣ ’ਚ ਇਸ ਸਦਨ ਦੀ ਪਵਿੱਤਰ ਥਾਂ ’ਚ ਜ਼ਰੂਰ ਵਰਤੋਂ ਕਰਾਂਗੇ। ਇਹ ਦੇਸ਼ ਦੀ ਤਰੱਕੀ ’ਚ ਜ਼ਰੂਰ ਕੰਮ ਆਵੇਗਾ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਇਕ ਲੰਬਾ ਸਮਾਂ ਅਸੀਂ ਇਸ ਚਾਰਦੀਵਾਰੀ ’ਚ ਬਿਤਾਉਂਦੇ ਹਾਂ। ਕਦੇ-ਕਦੇ ਸਾਨੂੰ ਲੱਗਦਾ ਹੈ ਕਿ ਅਸੀਂ ਸਦਨ ਨੂੰ ਬਹੁਤ ਕੁਝ ਦਿੱਤਾ ਪਰ ਨਾਲ-ਨਾਲ ਇਸ ਸਦਨ ਨੇ ਵੀ ਸਾਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਸਦਨ ਨੂੰ ਦੇ ਕੇ ਜਾਂਦੇ ਹਨ, ਤਾਂ ਉਸ ਤੋਂ ਜ਼ਿਆਦਾ ਲੈ ਕੇ ਵੀ ਜਾਂਦੇ ਹਾਂ। ਮੈਂ ਇਹ ਕਹਾਂਗਾ ਕਿ ਤੁਸੀਂ ਭਾਵੇਂ ਹੀ ਇਸ ਚਾਰਦੀਵਾਰੀ ਤੋਂ ਨਿਕਲ ਰਹੇ ਹੋ ਪਰ ਇਸ ਅਨੁਭਵ ਨੂੰ ਰਾਸ਼ਟਰ ਦੇ ਸਰਵਉੱਤਮ ਲਈ ਚਾਰੋਂ ਦਿਸ਼ਾਵਾਂ ’ਚ ਲੈ ਜਾਓ। ਇਹ ਸਾਡਾ ਸਾਰਿਆਂ ਦਾ ਸੰਕਲਪ ਰਹੇ। 

PunjabKesari

ਦੇਸ਼ ਦੀ ਆਜ਼ਾਦੀ ਦੇ 75 ਸਾਲ ਮੌਕੇ ਮਨਾਏ ਜਾ ਰਹੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਪੁਰਸ਼ਾਂ ਨੇ ਦੇਸ਼ ਲਈ ਬਹੁਤ ਕੁਝ ਦਿੱਤਾ ਹੈ, ਹੁਣ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਆਜ਼ਾਦੀ ਅੰਮ੍ਰਿਤ ਮਹਾਉਤਸਵ ਨੂੰ ਮਾਧਿਅਮ ਬਣਾ ਕੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ’ਚ ਆਪਣਾ ਯੋਗਦਾਨ ਪਾਉਣ। ਤੁਹਾਡੇ ਯੋਗਦਾਨ ਨਾਲ ਦੇਸ਼ ਨੂੰ ਬਹੁਤ ਵੱਡੀ ਤਾਕਤ ਮਿਲੇਗੀ। ਮੈਂ ਸਾਰੇ ਸਾਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਇਹ ਵੀ ਪੜ੍ਹੋ- ਪੰਜਾਬ ਦੇ ਹੱਕ ’ਚ ਗਰਜੇ ਸੰਜੇ ਸਿੰਘ, ਕਿਹਾ- ਕੇਂਦਰ ਖੋਹਣਾ ਚਾਹੁੰਦੀ ਹੈ ਸੂਬੇ ਦੇ ਹੱਕ

ਕਿਹੜੇ ਸੰਸਦ ਮੈਂਬਰ ਹੋ ਰਹੇ ਰਿਟਾਇਰਡ
ਦੱਸ ਦੇਈਏ ਕਿ ਰਾਜ ਸਭਾ ਤੋਂ ਮਾਰਚ ਅਤੇ ਜੁਲਾਈ ਵਿਚਾਲੇ 72 ਮੈਂਬਰ ਰਿਟਾਇਰਡ ਹੋ ਰਹੇ ਹਨ। ਇਨ੍ਹਾਂ ’ਚ ਕਾਂਗਰਸ ਦੇ ਏ. ਕੇ. ਐਂਟੋਨੀ, ਆਨੰਦ ਸ਼ਰਮਾ, ਅੰਬਿਕਾ ਸੋਨੀ, ਭਾਜਪਾ ਪਾਰਟੀ ਦੇ ਸੁਰੇਸ਼ ਪ੍ਰਭੂ, ਸੁਬਰਮਣੀਅਮ ਸਵਾਮੀ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ, ਸ਼ਿਵ ਸੈਨਾ ਦੇ ਸੰਜੇ ਰਾਊਤ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਸਮੇਤ ਕਈ ਹੋਰ ਮੈਂਬਰ ਸ਼ਾਮਲ ਹਨ। ਰਿਟਾਇਰਡ ਹੋ ਰਹੇ ਮੈਂਬਰਾਂ ’ਚ ਨਿਰਮਲਾ ਸੀਤਾਰਮਨ, ਪਿਊਸ਼ ਗੋਇਲ, ਮੁੱਖਤਾਰ ਅੱਬਾਸ ਨਕਵੀ ਅਤੇ ਆਰ. ਸੀ. ਪੀ. ਸਿੰਘ ਵਰਗੇ ਮੰਤਰੀ ਵੀ ਹਨ। 

ਨੋਟ- ਇਸ ਖ਼ਬਰ ਸਬੰਧੀ ਕੀ ਹੀ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News