ਉਮਰਕੈਦ ਭੁਗਤ ਰਿਹਾ 71 ਸਾਲਾ ਕੈਦੀ ਕੋਰੋਨਾ ਤੋਂ ਠੀਕ ਹੋ ਕੇ ਫਿਰ ਜੇਲ ਪਰਤਿਆ

Friday, May 08, 2020 - 02:14 AM (IST)

ਉਮਰਕੈਦ ਭੁਗਤ ਰਿਹਾ 71 ਸਾਲਾ ਕੈਦੀ ਕੋਰੋਨਾ ਤੋਂ ਠੀਕ ਹੋ ਕੇ ਫਿਰ ਜੇਲ ਪਰਤਿਆ

ਇੰਦੌਰ (ਭਾਸ਼ਾ)  -  ਦੇਸ਼ ‘ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ‘ਚ ਸ਼ਾਮਲ ਇੰਦੌਰ ‘ਚ 71 ਸਾਲ ਦੇ ਇੱਕ ਕੈਦੀ ਨੂੰ ਇਲਾਜ ਤੋਂ ਬਾਅਦ ਕੋਵਿਡ-19 ਦੇ ਸੰਕਰਮਣ ਤੋਂ ਤਾਂ ਰਿਹਾਈ ਮਿਲ ਗਈ, ਪਰ ਉਮਰਕੈਦ ਦੀ ਬਾਕੀ ਸਜਾ ਦੇ ਚਲਦੇ ਉਸ ਨੂੰ ਕੇਂਦਰੀ ਜੇਲ ‘ਚ ਫਿਰ ਬੰਦ ਕਰ ਦਿੱਤਾ ਗਿਆ। ਦੁਬਾਰਾ ਜੇਲ ‘ਚ ਬੰਦ ਕੀਤੇ ਗਏ 71 ਸਾਲ ਦੇ ਬੁਜੁਰਗ ਕੈਦੀ ਨੂੰ ਸਾਲ 2010 ‘ਚ ਬਲਾਤਕਾਰ ਦੇ ਮਾਮਲੇ ‘ਚ ਉਮਰਕੈਦ ਸੁਣਾਈ ਗਈ ਸੀ ਅਤੇ ਉਸ ਦੀ ਇਹ ਸਜਾ ਹਾਲੇ ਪੂਰੀ ਨਹੀਂ ਹੋਈ ਹੈ। ਇਹ ਘਟਨਾ ਮਊ ਖੇਤਰ ‘ਚ ਹੋਈ ਸੀ। ਕੇਂਦਰੀ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋਏ ਕੈਦੀ ਨੂੰ ਦੁਬਾਰਾ ਜੇਲ ‘ਚ ਬੰਦ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News