700 ਪੁਲਸ ਮੁਲਾਜ਼ਮਾਂ ਨੇ 24 ਘੰਟਿਆਂ ਦੇ ਅੰਦਰ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਕੀਤਾ ਕਾਬੂ
Saturday, Aug 14, 2021 - 07:54 PM (IST)

ਜੈਪੁਰ-ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪੁਲਸ ਨੇ ਵੱਡੀ ਗਿਣਤੀ 'ਚ ਟੀਮ ਨਾਲ ਇਕ ਅਜਿਹੇ ਮਾਮਲੇ ਨੂੰ ਸੁਲਝਾਇਆ ਹੈ ਜਿਸ ਨੂੰ ਲੈ ਕੇ ਚਾਰੇ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਜੈਪੁਰ 'ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ 'ਚ ਕਥਿਤ ਤੌਰ 'ਚ ਸ਼ਾਮਲ ਦੋਸ਼ੀ ਦੀ ਗ੍ਰਿਫਤਾਰੀ ਲਈ 700 ਪੁਲਸ ਮੁਲਾਜ਼ਮਾਂ ਨੂੰ ਲਾਇਆ ਗਿਆ ਅਤੇ ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਮਾਮਲੇ ਨੂੰ ਸੁਲਝਾਉਣ 'ਚ ਸਿਰਫ 20 ਘੰਟੇ ਲੱਗੇ।
ਇਹ ਵੀ ਪੜ੍ਹੋ : ਚੀਨ ਨੇ ਕੋਰੋਨਾ ਉਤਪਤੀ ਨਾਲ ਜੁੜੀ WHO ਦੀ ਜਾਂਚ ਨੂੰ ਕੀਤਾ ਖਾਰਿਜ
ਟੀਮ ਦੀ ਅਗਵਾਈ ਕਰਨ ਵਾਲੇ ਜੈਪੁਰ ਦੇ ਪੁਲਸ ਸੁਪਰਡੈਂਟ ਸ਼ੰਕਰ ਦੱਤ ਸ਼ਰਮਾ ਨੇ ਕਿਹਾ ਕਿ ਇਹ ਆਸਾਨ ਕੰਮ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ 25 ਸਾਲਾ ਸੁਰੇਸ਼ ਕੁਮਾਰ ਕੋਲ ਮੋਬਾਇਲ ਫੋਨ ਵੀ ਨਹੀਂ ਸੀ। ਸ਼ਰਮਾ ਨੇ ਕਿਹਾ ਕਿ ਸੁਰੇਸ਼ ਕੁਮਾਰ ਘਰ ਜਾ ਰਿਹਾ ਸੀ ਜਦ ਉਸ ਨੇ ਲੜਕੀ ਨੂੰ ਉਸ ਦੇ ਘਰ ਦੇ ਬਾਹਰ ਦੇਖਿਆ। ਉਹ ਕਥਿਤ ਤੌਰ 'ਤੇ ਉਸ ਨੂੰ ਚੁੱਕ ਕੇ ਲਗਭਗ 5-7 ਕਿਲੋਮੀਟਰ ਦੂਰ ਇਕ ਤਾਲਾਬ ਨੇੜੇ ਇਕ ਇਕਾਂਤ ਥਾਂ 'ਤੇ ਲੈ ਗਿਆ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ 'ਚ ਕੋਈ ਸਬੂਤ ਵੀ ਨਹੀਂ ਸੀ।
ਇਹ ਵੀ ਪੜ੍ਹੋ : ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ
ਸ਼ਰਮਾ ਨੇ ਕਿਹਾ ਕਿ ਜਦ ਸੈਂਕੜੇ ਲੋਕ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ, ਉਸ ਵੇਲੇ ਵੀ ਉਹ ਬਹੁਤ ਦਬਾਅ 'ਚ ਸੀ। ਇਸ ਦਾ ਨਤੀਜਾ ਇਹ ਹੋਇਆ ਕਿ 700 ਪੁਲਸ ਜਵਾਨਾਂ ਦੀ ਕੋਸ਼ਿਸ਼ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਸੁਲਝਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ ਪਰ ਉਨ੍ਹਾਂ ਨੇ ਇਕ ਵਟਸਐਪ ਗਰੁੱਪ ਰਾਹੀਂ ਸਥਾਨਕ ਨਿਵਾਸੀਆਂ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰਨ 'ਚ ਵੀ ਮਦਦ ਮਿਲੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।