ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ ''ਚ ਵਧਿਆ ਕੋਰੋਨਾ, ਹੋਈ ਤੀਜੀ ਮੌਤ
Thursday, Apr 09, 2020 - 08:53 PM (IST)
ਮੁੰਬਈ — ਮਹਾਰਾਸ਼ਟਰ ਦੇ ਧਾਰਾਵੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਥੇ ਇਸ ਮਹਾਮਾਰੀ ਨਾਲ ਤੀਜੀ ਮੌਤ ਹੋ ਗਈ ਹੈ। ਵੀਰਵਾਰ ਨੂੰ 70 ਸਾਲ ਦੀ ਇਕ ਮਹਿਲਾ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਬਸਤੀ 'ਚ ਕੋਰੋਨਾ ਦੇ ਹੁਣ ਤਕ 14 ਮਾਮਲੇ ਸਾਹਮਣੇ ਆ ਚੁੱਕੇ ਹਨ।
ਪੂਰੇ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਇਥੇ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਵਧ ਕੇ 1200 ਦੇ ਪਾਰ ਪਹੁੰਚ ਚੁੱਕਾ ਹੈ। ਪ੍ਰਦੇਸ਼ 'ਚ ਪਿਛਲੇ 12 ਘੰਟੇ ਦੇ ਅੰਦਰ 162 ਮਰੀਜ਼ਾਂ 'ਚੋਂ ਕੋਰੋਨਾ ਦੀ ਪੁਸ਼ਟੀ ਹੋਈ ਹੈ। ਮੁੰਬਈ 'ਚ 143, ਪੁਣੇ 'ਚ 3, ਯਵਤਮਾਲ 'ਚ ਇਕ, ਔਰੰਗਾਬਾਦ 'ਚ 3, ਪਿੰਪਰੀ ਚਿੰਚਲਾੜ 'ਚ 2, ਠਾਣੇ 'ਚ ਇਕ, ਨਵੀਂ ਮੁੰਬਈ 'ਚ 3, ਕਲਿਆਣ ਡੋਮਬਿਵਲੀ 'ਚ 4, ਵਸਈ-ਵਿਰਾਰ 'ਚ ਇਕ, ਸਿੰਧੁਦੁਰਗ 'ਚ ਇਕ ਕੇਸ ਸਾਹਮਣੇ ਆਏ ਹਨ। ਹੁਣ ਮਰੀਜ਼ਾਂ ਦੀ ਗਿਣਤੀ 1297 ਹੋ ਗਈ ਹੈ। ਪ੍ਰਦੇਸ਼ 'ਚ ਹੁਣ ਤਕ 72 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਣ ਹੋ ਚੁੱਕੀ ਹੈ।
ਮੁੰਬਈ ਦੇ ਧਾਰਾਵੀ 'ਚ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਹੀ ਧਾਰਾਵੀ 'ਚ ਰਹਿਣ ਵਾਲੇ ਇਕ 64 ਸਾਲਾ ਬਜ਼ੁਰਗ ਦੀ ਕੋਰੋਨਾ ਦੀ ਚਪੇਟ 'ਚ ਆਉਣ ਕਾਰਣ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਧਾਰਾਵੀ ਮੁੰਬਈ 'ਚ 15 ਲੱਖ ਲੋਕਾਂ ਦੀ ਸੰਘਣੀ ਆਬਦੀ ਵਾਲਾ ਖੇਤਰ ਹੈ, ਜੋ 613 ਹੈਟਕਟੇਅਰ 'ਚ ਫੈਲਿਆ ਹੈ। ਧਾਰਾਵੀ 'ਚ ਲੱਖਾਂ ਦੀ ਗਿਣਤੀ 'ਚ ਦਿਹਾੜੀ ਮਜ਼ਦੂਰ ਅਤੇ ਛੋਟੇ ਕਾਰੋਬਾਰੀ ਰਹਿੰਦੇ ਹਨ।