ਸ਼ਰਮਨਾਕ! 70 ਸਾਲ ਦੇ ਬਜ਼ੁਰਗ ਨੇ 11 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਹਰਕਤ

Tuesday, Oct 03, 2023 - 01:58 PM (IST)

ਸ਼ਰਮਨਾਕ! 70 ਸਾਲ ਦੇ ਬਜ਼ੁਰਗ ਨੇ 11 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਹਰਕਤ

ਬਾਂਦਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਮਰਕਾ ਥਾਣਾ ਖੇਤਰ 'ਚ 11 ਸਾਲਾ ਇਕ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ 70 ਸਾਲਾ ਇਕ ਬਜ਼ੁਰਗ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮਰਕਾ ਥਾਣਾ ਖੇਤਰ ਦੇ ਇਕ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਸੋਮਵਾਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਉਸ ਦੀ 11 ਸਾਲਾ ਪੋਤੀ 30 ਸਤੰਬਰ ਨੂੰ ਗੁਆਂਢੀ ਜਨਕ ਉਰਫ਼ ਕ੍ਰਿਸ਼ਨ ਬਿਹਾਰੀ (70) ਦੇ ਘਰ ਦੁੱਧ ਲੈਣ ਗਈ ਸੀ। ਕ੍ਰਿਸ਼ਨ ਬਿਹਾਰੀ ਬਹਾਨੇ ਨਾਲ ਬੱਚੀ ਨੂੰ ਘਰ ਦੇ ਅੰਦਰ ਲੈ ਗਿਆ ਅਤੇ ਹੱਥ-ਪੈਰ ਬੰਨ੍ਹ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਹੋਰ ਗੁਆਂਢੀ ਅਤੇ ਪਰਿਵਾਰ ਵਾਲੇ ਕ੍ਰਿਸ਼ਨ ਬਿਹਾਰੀ ਦੇ ਘਰ ਪਹੁੰਚ ਕੇ ਬੱਚੀ ਨੂੰ ਬਾਹਰ ਲਿਆਏ। ਇਸ ਦੌਰਾਨ ਦੋਸ਼ੀ ਮੌਕਾ ਦੇਖ ਕੇ ਦੌੜ ਗਿਆ। ਸੂਤਰਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਕ੍ਰਿਸ਼ਨ ਬਿਹਾਰੀ ਖ਼ਿਲਾਫ਼ ਜਬਰ ਜ਼ਿਨਾਹ ਦੇ ਦੋਸ਼ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News