ਟਲਿਆ ਵੱਡਾ ਹਾਦਸਾ: ਟੇਕ-ਆਫ ਤੋਂ ਬਾਅਦ ਖੁੱਲ੍ਹ ਕੇ ਰਨਵੇ ’ਤੇ ਡਿੱਗਾ ਅਲਾਇੰਸ ਏਅਰ ਦੇ ਇੰਜਣ ਦਾ ਕਵਰ

Wednesday, Feb 09, 2022 - 02:07 PM (IST)

ਟਲਿਆ ਵੱਡਾ ਹਾਦਸਾ: ਟੇਕ-ਆਫ ਤੋਂ ਬਾਅਦ ਖੁੱਲ੍ਹ ਕੇ ਰਨਵੇ ’ਤੇ ਡਿੱਗਾ ਅਲਾਇੰਸ ਏਅਰ ਦੇ ਇੰਜਣ ਦਾ ਕਵਰ

ਮੁੰਬਈ– ਬੁੱਧਵਾਰ ਸਵੇਰੇ ਇਕ ਵੱਡਾ ਜਹਾਜ਼ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਜਾਣਕਾਰੀ ਮੁਤਾਬਕ, ਅਲਾਇੰਸ ਏਅਰ ਦੇ ਇਕ ਏ.ਟੀ.ਆਰ. ਏਅਰਕ੍ਰਾਫਟ ਨੇ ਜਿਵੇਂ ਹੀ ਮੁੰਬਈ ਤੋਂ ਉਡਾਣ ਭਰੀ ਉਸਤੋਂ ਤੁਰੰਤ ਬਾਅਦ ਇੰਜਣ ਦਾ ਉਪਰਲਾ ਕਵਰ ਰਨਵੇ ’ਤੇ ਡਿੱਗ ਗਿਆ ਸੀ ਪਰ ਜਦੋਂ ਕੁਝ ਦੇਰ ਦੇ ਸਫਰ ਤੋਂ ਬਾਅਦ ਇਸਦੀ ਸੂਚਨਾ ਮਿਲੀ ਤਾਂ ਜਹਾਜ਼ ਨੂੰ ਅਫੜਾ-ਦਫੜੀ ’ਚ ਓਡੀਸ਼ਾ ਦੇ ਭੁਜ ’ਚ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ। ਜਹਾਜ਼ ’ਚ ਚਾਲਕ ਦਲ ਦੇ ਚਾਰ ਮੈਂਬਰ ਅਤੇ ਇਕ ਜਹਾਜ਼ ਰੱਖ-ਰਖਾਅ ਇੰਜੀਨੀਅਰ ਸਮੇਤ ਕੁੱਲ 70 ਲੋਕ ਸਵਾਰ ਸਨ। ਇੰਜਣ ਦਾ ਉਪਰਲਾ ਕਵਰ ਕਿਵੇਂ ਡਿੱਗਾ, ਇਸ ਲਈ ਸਿਵਲ ਏਵੀਏਸ਼ਨ ਮੰਤਰਾਲਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– 10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ

ਮੁੰਬਈ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੇ ਇਸਦੀ ਸੂਚਨਾ ਦਿੱਤੀ
ਮੁੰਬਈ ਏਅਰਪੋਰਟ ਦੇ ਇਕ ਸੂਤਰ ਨੇ ਦੱਸਿਆ ਕਿ ਏਲਾਇੰਸ ਏਅਰ ਨੇ ਮੁੰਬਈ ਤੋਂ ਭੁਜ ਲਈ ਉਡਾਣ ਭਰਨੀ ਸੀ, ਜਦਕਿ ਜਹਾਜ਼ ਦਾ ਇੰਜਣ ਕਵਰ ਰਨਵੇ ’ਤੇ ਡਿੱਗ ਗਿਆ ਅਤੇ ਬਿਨਾਂ ਇੰਜਣ ਕਵਰ ਦੇ ਹੀ ਜਹਾਜ਼ ਉੱਡ ਗਿਆ। ਇਸਤੋਂ ਇਲਾਵਾ ਡੀ.ਜੀ.ਸੀ.ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਭੁਜ ਏਅਰਪੋਰਟ ’ਤੇ ਸੁਰੱਖਿਅਤ ਉਤਰ ਗਈ ਅਤੇ ਏਅਰਲਾਇੰਜ਼ ਖ਼ਿਲਾਫ਼ ਜਾਂਚ ਸ਼ੁਰੂ ਹੋ ਗਈ ਹੈ। ਮੁੰਬਈ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਮੁੰਬਈ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੇ ਇਸ ਗੱਲ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ– ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ, ਕਿਉਂਕਿ ਅਸੀਂ ਸੱਚ ਬੋਲਦੇ ਹਾਂ : ਰਾਹੁਲ

ਜਹਾਜ਼ ਮਾਹਿਰ ਨੇ ਰੱਖ-ਰਖਾਅ ਕੰਮ ਨੂੰ ਜ਼ਿੰਮੇਵਾਰ ਠਹਿਰਾਇਆ
ਜਹਾਜ਼ ਮਾਹਿਰ ਕੈਪਟਨ ਅਮਿਤ ਸਿੰਘ ਨੇ ਇਸ ਘਟਨਾ ਲਈ ਖ਼ਰਾਬ ਰੱਖ-ਰਖਾਅ ਕੰਮ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਕੁੰਡੀ ਸੁਰੱਖਿਅਤ ਨਹੀਂ ਹੈ ਤਾਂ ਕਾਊਲ ਦੇ ਵੱਖ ਹੋਣ ਦੀਆਂ ਘਟਨਾਵਾਂ ਆਮਤੌਰ ’ਤੇ ਰੱਖ-ਰਖਾਅ ਗਤੀਵਿਧੀ ਤੋਂ ਬਾਅਦ ਹੁੰਦੀਆਂ ਹਨ। ਚਾਲਕ ਦਲ ਤੋਂ ਇਹ ਵੀ ਯਕੀਨੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਉਡਾਣ ਸ਼ੁਰੂ ਕਰਨ ਤੋਂ ਪਹਿਲਾਂ ਇੰਜਣ ਕਾਊਲ ਠਕ ਹੋਵੇ। 

ਇਹ ਵੀ ਪੜ੍ਹੋ– MP ’ਚ ਸਕੂਲਾਂ ’ਚ ਹਿਜ਼ਾਬ ’ਤੇ ਬੈਨ, ਲਾਗੂ ਹੋਵੇਗਾ ਡਰੈੱਸ ਕੋਡ


author

Rakesh

Content Editor

Related News