ਉੱਤਰਾਖੰਡ ’ਚ 70 ਕਾਂਗਰਸੀ ਵਰਕਰ ਭਾਜਪਾ ’ਚ ਸ਼ਾਮਲ
Saturday, Nov 10, 2018 - 10:24 AM (IST)

ਦੇਹਰਾਦੂਨ-ਉੱਤਰਾਖੰਡ ਵਿਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਨੂੰ ਲੈ ਕੇ ਸਭ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਇਕ-ਦੂਜੇ ਵਿਚ ਸੰਨ੍ਹ ਲਾਉਣ ਦੇ ਯਤਨਾਂ ਅਧੀਨ ਸ਼ੁੱਕਰਵਾਰ ਕਾਂਗਰਸ ਦੇ ਕਈ ਪ੍ਰਮੁੱਖ ਨੇਤਾਵਾਂ ਸਮੇਤ 70 ਵਰਕਰਾਂ ਨੇ ਭਾਜਪਾ ਦੀ ਮੈਂਬਰੀ ਹਾਸਲ ਕਰ ਲਈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਮੌਜੂਦਗੀ ਵਿਚ ਉਕਤ ਵਿਅਕਤੀਆਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਗਿਆ।