ਹਰਿਆਣਾ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ, ਵਧੀ ਪੀੜ੍ਹਤਾਂ ਦੀ ਗਿਣਤੀ

Sunday, Apr 26, 2020 - 07:26 PM (IST)

ਹਰਿਆਣਾ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ, ਵਧੀ ਪੀੜ੍ਹਤਾਂ ਦੀ ਗਿਣਤੀ

ਚੰਡੀਗੜ੍ਹ-ਹਰਿਆਣਾ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਅੱਜ ਭਾਵ ਐਤਵਾਰ ਨੂੰ ਸੂਬੇ 'ਚ 7 ਹੋਰ ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਣ ਕਾਰਨ ਹੁਣ ਤੱਕ ਕੁੱਲ ਗਿਣਤੀ 294 ਤੱਕ ਪਹੁੰਚ ਚੁੱਕੀ ਹੈ। ਅੱਜ ਭਾਵ ਐਤਵਾਰ ਨੂੰ ਸਾਹਮਣੇ ਆਏ 7 ਨਵੇਂ ਮਰੀਜ਼ਾਂ 'ਚੋਂ ਪਾਨੀਪਤ ਤੋਂ ਪਿਛਲੇ ਦਿਨੀਂ ਭੈਣ ਨੂੰ ਮਿਲਣ ਆਏ ਦਿੱਲੀ ਪੁਲਸ ਦੇ ਜਵਾਨ ਦੇ ਸੰਪਰਕ 'ਚ ਆਉਣ ਕਾਰਨ 4 ਇਨਫੈਕਟਡ ਹੋਏ। ਇਸ ਦੇ ਨਾਲ 2 ਮਰੀਜ਼ ਹਿਸਾਰ ਤੋਂ ਸਾਹਮਣੇ ਆਏ ਜਦਕਿ 1 ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ।

ਸੂਬੇ ਦੇ ਸਿਹਤ ਵਿਭਾਗ ਨੇ ਬੁਲੇਟਿਨ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਬੁਲੇਟਿਨ 'ਚ ਕਿਹਾ ਗਿਆ ਹੈ ਕਿ ਨੂੰਹ (57), ਗੁਰੂਗ੍ਰਾਮ (51), ਫਰੀਦਾਬਾਦ (43), ਸੋਨੀਪਤ (20), ਪੰਚਕੂਲਾ (18) ਇਲਾਕੇ ਹਰਿਆਣਾ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਬੁਲੇਟਿਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਲਾਜ ਤੋਂ ਬਾਅਦ 192 ਲੋਕ ਠੀਕ ਵੀ ਹੋ ਚੁੱਕੇ ਹਨ, ਜਦਕਿ 3 ਮੌਤਾਂ ਵੀ ਹੋ ਚੁੱਕੀਆਂ ਹਨ। ਹੁਣ ਸੂਬੇ 'ਚ 99 ਮਾਮਲੇ ਸਰਗਰਮ ਹਨ। 

PunjabKesari


author

Iqbalkaur

Content Editor

Related News