7 ਮਜ਼ਦੂਰ ਰਾਤੋਂ ਰਾਤ ਬਣ ਗਏ ਅਮੀਰ, ਖਾਨ ''ਚੋਂ ਮਿਲੇ ਹੀਰੇ ਨੇ ਬਦਲੀ ਕਿਸਮਤ

Tuesday, Aug 11, 2026 - 11:45 PM (IST)

7 ਮਜ਼ਦੂਰ ਰਾਤੋਂ ਰਾਤ ਬਣ ਗਏ ਅਮੀਰ, ਖਾਨ ''ਚੋਂ ਮਿਲੇ ਹੀਰੇ ਨੇ ਬਦਲੀ ਕਿਸਮਤ

ਪੰਨਾ : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਸਰਕੋਹਾ ਪਿੰਡ ਵਿੱਚ ਸੱਤ ਗਰੀਬ ਮਜ਼ਦੂਰਾਂ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਇਨ੍ਹਾਂ ਮਜ਼ਦੂਰਾਂ ਨੂੰ ਇੱਕ ਖੇਤ ਦੀ ਖਾਨ ਵਿੱਚੋਂ 16.96 ਕੈਰੇਟ ਦਾ ਬਹੁਤ ਹੀ ਦੁਰਲੱਭ 'ਜੈਮ ਕੁਆਲਿਟੀ' (ਉੱਤਮ ਗੁਣਵੱਤਾ ਵਾਲਾ) ਹੀਰਾ ਮਿਲਿਆ ਹੈ। ਬਾਰਿਸ਼ ਦੌਰਾਨ ਜਦੋਂ ਪੱਟਾ ਧਾਰਕ ਅਖਿਲੇਸ਼ ਪਾਲ ਖਾਨ ਦਾ ਜਾਇਜ਼ਾ ਲੈਣ ਪਹੁੰਚਿਆ, ਤਾਂ ਮਿੱਟੀ ਵਿੱਚ ਚਮਕਦੇ ਇਸ ਰਤਨ 'ਤੇ ਉਸਦੀ ਨਜ਼ਰ ਪਈ ਅਤੇ ਮਜ਼ਦੂਰਾਂ ਦੇ ਸਾਲਾਂ ਦੇ ਸੰਘਰਸ਼ ਦਾ ਸੁਖਦ ਅੰਤ ਹੋ ਗਿਆ। ਇਸ ਹੀਰੇ ਦੀ ਅਨੁਮਾਨਿਤ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਆਰਥਿਕ ਤੰਗੀ ਦੇ ਚਲਦਿਆਂ ਪਰਿਵਾਰ ਦੀ ਗਰੀਬੀ ਕਾਰਨ 30 ਤੋਂ 45 ਸਾਲ ਦੀ ਉਮਰ ਤੱਕ ਕੁਆਰੇ ਰਹੇ ਤਿੰਨ ਸਾਥੀਆਂ—ਸੰਤੋਸ਼ ਕੁਸ਼ਵਾਹਾ, ਸਰਮਨ ਪਾਲ ਅਤੇ ਅਰੁਣ ਉਰਫ਼ ਮੋਨੂ ਦਾ ਘਰ ਹੁਣ ਜਲਦ ਹੀ ਵਸੇਗਾ। ਗਰੀਬੀ ਕਾਰਨ ਇਨ੍ਹਾਂ ਦਾ ਵਿਆਹ ਦੀ ਨਹੀਂ ਹੋ ਰਿਹਾ ਸੀ। ਹੀਰਾ ਮਿਲਣ ਤੋਂ ਬਾਅਦ ਖੁਸ਼ੀ ਜ਼ਾਹਰ ਕਰਦਿਆਂ 45 ਸਾਲਾ ਸਰਮਨ ਪਾਲ ਨੇ ਦੱਸਿਆ ਕਿ ਉਹ ਉਮਰ ਦੇ ਇਸ ਪੜਾਅ 'ਤੇ ਪਹੁੰਚਣ ਦੇ ਬਾਵਜੂਦ ਗਰੀਬੀ ਕਾਰਨ ਹੁਣ ਤੱਕ ਕੁਆਰੇ ਸਨ, ਪਰ ਹੁਣ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਵਿਆਹ ਹੋ ਸਕੇਗਾ। ਇੱਕ ਹੋਰ ਹਿੱਸੇਦਾਰ ਸੰਤੋਸ਼ ਕੁਸ਼ਵਾਹਾ ਨੇ ਦੱਸਿਆ ਕਿ ਹੀਰਾ ਮਿਲਣ ਦੀ ਬਹੁਤ ਖੁਸ਼ੀ ਹੈ, ਉਹ ਇਸ ਪੈਸੇ ਨਾਲ ਵਿਆਹ ਕਰਵਾਉਣਗੇ ਅਤੇ ਬਾਕੀ ਬਚੀ ਰਕਮ ਨਾਲ ਮੁੜ ਹੀਰਾ ਪੁੱਟਣ ਦਾ ਕੰਮ ਕਰਨਗੇ।

ਨਿਯਮਾਂ ਅਨੁਸਾਰ, ਸਰਕਾਰੀ ਨੀਲਾਮੀ ਤੋਂ ਮਿਲਣ ਵਾਲੀ ਸਾਰੀ ਰਕਮ ਸੱਤਾਂ ਹਿੱਸੇਦਾਰਾਂ (ਪਾਰਟਨਰਾਂ) ਵਿੱਚ ਬਰਾਬਰ ਵੰਡੀ ਜਾਵੇਗੀ। ਹੀਰੇ ਨੂੰ ਸਰਕਾਰੀ ਹੀਰਾ ਦਫ਼ਤਰ ਪੰਨਾ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਖਾਨ ਅਤੇ ਹੀਰਾ ਅਧਿਕਾਰੀ ਰਵੀ ਪਟੇਲ ਨੇ ਦੱਸਿਆ ਕਿ ਨੀਲਾਮੀ ਤੋਂ ਬਾਅਦ ਸਰਕਾਰੀ ਰਾਇਲਟੀ ਕੱਟ ਕੇ ਬਾਕੀ ਦੀ ਰਕਮ ਸਿੱਧੀ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।
 


author

Inder Prajapati

Content Editor

Related News