ਲੇਬਰ ਕੈਂਪ ''ਚ ਲੱਗੀ ਭਿਆਨਕ ਅੱਗ, ਇੱਕ ਤੋਂ ਬਾਅਦ ਇੱਕ ਫਟੇ 7 ਗੈਸ ਸਿਲੰਡਰ; ਮਚੀ ਭਾਜੜ

Friday, Oct 09, 2026 - 12:06 AM (IST)

ਲੇਬਰ ਕੈਂਪ ''ਚ ਲੱਗੀ ਭਿਆਨਕ ਅੱਗ, ਇੱਕ ਤੋਂ ਬਾਅਦ ਇੱਕ ਫਟੇ 7 ਗੈਸ ਸਿਲੰਡਰ; ਮਚੀ ਭਾਜੜ

ਮੁੰਬਈ : ਮੁੰਬਈ ਦੇ ਮੁਲੁੰਦ ਈਸਟ ਸਥਿਤ ਟਾਟਾ ਕਾਲੋਨੀ ਵਿੱਚ ਬਣੇ ਇੱਕ ਲੇਬਰ ਕੈਂਪ ਵਿੱਚ ਵੀਰਵਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੌਰਾਨ ਕੈਂਪ ਵਿੱਚ ਰੱਖੇ 7 ਗੈਸ ਸਿਲੰਡਰ ਧਮਾਕੇ ਨਾਲ ਫਟ ਗਏ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਭਾਜੜ ਮਚ ਗਈ। 

ਜਾਣਕਾਰੀ ਅਨੁਸਾਰ ਇਹ ਲੇਬਰ ਕੈਂਪ ਧਾਰਾਵੀ ਤੋਂ ਵਿਸਥਾਪਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਤਿਆਰ ਕੀਤੇ ਜਾ ਰਹੇ ਪ੍ਰੋਜੈਕਟ ਕੰਪਲੈਕਸ ਦੇ ਅੰਦਰ ਬਣਾਇਆ ਗਿਆ ਸੀ। ਦੋ ਮੰਜਿਲਾ (G+1) ਢਾਂਚੇ ਵਿੱਚ ਬਣੇ ਇਸ ਕੈਂਪ ਵਿੱਚੋਂ ਅੱਗ ਲੱਗਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਲਗਭਗ 15 ਫਾਇਰ ਬ੍ਰਿਗੇਡ ਗੱਡੀਆਂ, ਐਂਬੂਲੈਂਸਾਂ, ਨਵਘਰ ਪੁਲਸ ਅਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਜੋਨਲ ਡੀ.ਸੀ.ਪੀ. (Zonal DCP) ਅਨੁਸਾਰ ਅੱਗ ਲੱਗਣ ਦਾ ਸ਼ੁਰੂਆਤੀ ਕਾਰਨ ਗੈਸ ਸਿਲੰਡਰ ਫਟਣਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਰਹੀ ਕਿ ਕੈਂਪ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


author

Inder Prajapati

Content Editor

Related News