ਰਾਜਸਥਾਨ ''ਚ ਟ੍ਰੇਲਰ-ਵੇਨ ਦੀ ਟੱਕਰ, 7 ਦੀ ਮੌਤ

09/06/2020 9:29:32 PM

ਭੀਲਵਾੜਾ (ਯੂ.ਐੱਨ.ਆਈ.): ਰਾਜਸਥਾਨ ਵਿਚ ਭੀਲਵਾੜਾ ਜ਼ਿਲੇ ਦੇ ਬਿਜੌਲਿਆ ਥਾਣਾ ਖੇਤਰ ਵਿਚ ਟ੍ਰੇਲਰ ਤੇ ਮਾਰੂਤੀ ਵੈਨ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਬਿਜੌਲਿਆ ਥਾਣਾ ਇੰਚਾਰਜ ਵਿਨੋਦ ਮੀਣਾ ਨੇ ਦੱਸਿਆ ਕਿ ਭੀਲਵਾੜਾ-ਕੋਟਾ ਰਾਜਮਾਰਗ 'ਤੇ ਨਵਾਂ ਨਗਰ ਮੋੜ ਦੇ ਨੇੜੇ ਸ਼ਨੀਵਾਰ ਰਾਤ ਮਾਰੂਤੀ ਵੈਨ ਟ੍ਰੇਲਰ ਨਾਲ ਟਕਰਾ ਗਈ। ਹਾਦਸੇ ਵਿਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਨੇ ਬਿਜੌਲਿਆ ਹਸਪਤਾਲ ਵਿਚ ਦਮ ਤੋੜਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਵੈਨ ਤੋਂ 2 ਲਾਸ਼ਾਂ ਬਹੁਤ ਮਿਹਨਤ ਤੋਂ ਬਾਅਦ ਕੱਢੀਆਂ ਜਾ ਸਕੀਆਂ। ਵੈਨ ਵਿਚ 7 ਲੋਕ ਹੀ ਸਵਾਰ ਸਨ।


Gurdeep Singh

Content Editor

Related News