ਕੁੱਲੂ ਦੇ ਬੰਜਾਰ 'ਚ ਵੱਡਾ ਹਾਦਸਾ, ਟੈਂਪੂ ਖੱਡ 'ਚ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ

Monday, Sep 26, 2022 - 09:58 AM (IST)

ਕੁੱਲੂ ਦੇ ਬੰਜਾਰ 'ਚ ਵੱਡਾ ਹਾਦਸਾ, ਟੈਂਪੂ ਖੱਡ 'ਚ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ

ਬੰਜਾਰ/ਕੁੱਲੂ (ਲਛਮਣ/ਸੰਜੀਵ) : ਕੁੱਲੂ ਜ਼ਿਲ੍ਹੇ ਦੇ ਬੰਜਾਰ ਉਪਮੰਡਲ ਅਧੀਨ ਜੀਭੀ ਅਤੇ ਛਿਆਗੀ ਵਿਚਕਾਰ ਜਲੋੜਾ ਨਾਂ ਦੀ ਥਾਂ 'ਤੇ ਇਕ ਟੈਂਪੂ-ਟ੍ਰੈਵਲਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗਿਆ। ਇਸ ਭਿਆਨਕ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਲੋਕ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਟੈਂਪੂ-ਟ੍ਰੈਵਲਰ ਜਲੋੜੀ ਤੋਂ ਹੇਠਾਂ ਜੀਭੀ ਵੱਲ ਆ ਰਿਹਾ ਸੀ ਕਿ ਜਲੋੜਾ ਨਾਂ ਦੀ ਥਾਂ 'ਤੇ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੇ ਭਾਰੀ ਮੀਂਹ ਨੇ ਤੋੜਿਆ ਕਿਸਾਨਾਂ ਦਾ ਲੱਕ, ਲੱਖਾਂ ਏਕੜ ਝੋਨੇ ਦੀ ਫ਼ਸਲ ਬਰਬਾਦ (ਤਸਵੀਰਾਂ)

ਜਿਵੇਂ ਹੀ ਇਸ ਦੀ ਸੂਚਨਾ ਬੰਜਾਰ ਇਲਾਕੇ 'ਚ ਫੈਲੀ ਤਾਂ ਬੰਜਾਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਨੇ ਸੋਸ਼ਲ ਮੀਡੀਆ 'ਤੇ ਸਭ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਜਾਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੁਲਸ ਮੁਲਾਜ਼ਮ, ਹੋਮ ਗਾਰਡ, ਐਂਬੂਲੈਂਸ ਵੀ ਮੌਕੇ 'ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਲੋਕ ਬੰਜਾਰ ਦੀਆਂ ਵਾਦੀਆਂ ਨੂੰ ਨਿਹਾਰਨ ਲਈ ਆਏ ਸਨ।

ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ਦੇ ਹੱਥ ਬੰਨ੍ਹ ਸ਼ਰਾਬੀ ਸਹੁਰੇ ਨੇ ਪਾਰ ਕੀਤੀਆਂ ਹੱਦਾਂ, ਤਾਰ-ਤਾਰ ਕਰ ਛੱਡੇ ਰਿਸ਼ਤੇ

ਫਿਲਹਾਲ ਜ਼ਖਮੀ ਹੋਏ ਲੋਕਾਂ ਨੂੰ ਬੰਜਾਰ ਸਿਵਲ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਕੁੱਲੂ ਰੈਫ਼ਰ ਕਰ ਦਿੱਤਾ ਗਿਆ ਹੈ। ਵਿਧਾਇਕ ਸੁਰਿੰਦਰ ਸ਼ੌਰੀ ਵੀ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਰਾਤ ਹੋਣ ਕਾਰਨ ਲੋਕਾਂ ਨੂੰ ਘਟਨਾ ਸਥਾਨ ਤੋਂ ਜ਼ਖਮੀਆਂ ਅਤੇ ਲਾਸ਼ਾਂ ਨੂੰ ਉੱਪਰ ਲਿਆਉਣ 'ਚ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News