ਗੁਜਰਾਤ: ਬੇਕਾਬੂ ਹੋ ਕੇ ਖੱਡ ''ਚ ਡਿੱਗੀ ਕਾਰ, ਇਕ ਹੀ ਪਰਿਵਾਰ ਦੇ 7 ਬੱਚਿਆਂ ਦੀ ਮੌਤ
Monday, Aug 13, 2018 - 02:55 PM (IST)
ਨੈਸ਼ਨਲ ਡੈਸਕ— ਗੁਜਰਾਤ ਦੇ ਪੰਚਮਹਿਲ ਜ਼ਿਲੇ 'ਚ ਇਕ ਕਾਰ ਖੱਡ 'ਚ ਡਿੱਗ ਗਈ, ਜਿਸ ਕਾਰਨ ਉਸ 'ਚ ਸਵਾਰ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਨਾਬਾਲਗ ਹਨ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 180 ਕਿਲੋਮੀਟਰ ਦੂਰ ਜੰਬੂਘੋੜਾ ਤਹਿਸੀਲ 'ਚ ਭਟ ਪਿੰਡ ਨੇੜੇ ਹਲੋਲ-ਬੋਡੇਲੀ ਰੋਡ 'ਤੇ ਇਕ ਤੇਜ਼ ਮੋੜ 'ਤੇ 10 ਲੋਕਾਂ ਨੂੰ ਲੈ ਕੇ ਜਾ ਰਹੀ ਕਾਰ ਦਾ ਪਿਛਲਾ ਇਕ ਪਹੀਆ ਨਿਕਲ ਗਿਆ, ਜਿਸ ਕਾਰਨ ਚਾਲਕ ਦਾ ਕੰਟਰੋਲ ਖੋਹ ਗਿਆ ਅਤੇ ਵਾਹਨ ਸੜਕ ਕਿਨਾਰੇ ਪਾਣੀ ਨਾਲ ਭਰੀ ਇਕ ਖੱਡ 'ਚ ਡਿੱਗ ਗਈ। ਜੰਬੂਘੋੜਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕ ਤਿੰਨ ਲੋਕਾਂ ਨੂੰ ਬਾਹਰ ਕੱਢਣ 'ਚ ਸਫਲ ਰਹੇ ਜਦਕਿ 7 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੀੜਤ ਬੋਡੇਲੀ ਸ਼ਹਿਰ ਦੇ ਇਕ ਹੀ ਪਰਿਵਾਰ ਦੇ ਸਨ, ਉਹ ਹਲੋਲ 'ਚ ਇਕ ਰਿਸ਼ਤੇਦਾਰ ਨੂੰ ਮਿਲਣ ਦੇ ਬਾਅਦ ਘਰ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਬਚਾਏ ਗਏ ਤਿੰਨ ਲੋਕਾਂ ਨੂੰ ਜੰਬੂਘੋੜਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੋਹਮੰਦ ਬਿਲਾਲ, ਮੋਹਮੰਦ ਰਊਫ, ਮੋਹਮੰਦ ਸਾਜਿਦ, ਗੁਲ ਅਫਰੋਜ, ਅਨੀਸਾ ਬਾਨੋ, ਮੋਹਮੰਦ ਤਾਹਿਰ ਅਤੇ ਮੋਹਮੰਦ ਯੂਸੁਫ ਦੇ ਰੂਪ 'ਚ ਕੀਤੀ ਗਈ ਹੈ। ਦੋ ਬੱਚਿਆਂ ਦੀ ਪਛਾਣ ਤਸਲੀਮ ਅਤੇ ਪਰੀਨ ਦੇ ਰੂਪ 'ਚ ਹੋਈ ਹੈ। ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮ੍ਰਿਤ ਨਾਬਾਲਗਾਂ ਨੂੰ ਬਦੇਲੀ ਸ਼ਹਿਰ ਦੇ ਛੋਟਾ ਉਦੈਪੁਰ ਜ਼ਿਲੇ 'ਚ ਸ਼ਾਮ ਨੂੰ ਦਫਨਾਇਆ ਗਿਆ। ਇਸ ਘਟਨਾ ਨਾਲ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।