ਗੋਧਰਾ ''ਚ ਕਾਰ ਪਲਟਣ ਨਾਲ 7 ਬੱਚਿਆਂ ਦੀ ਮੌਤ

Monday, Aug 13, 2018 - 12:42 AM (IST)

ਗੋਧਰਾ ''ਚ ਕਾਰ ਪਲਟਣ ਨਾਲ 7 ਬੱਚਿਆਂ ਦੀ ਮੌਤ

ਗੋਧਰਾ—ਗੁਜਰਾਤ ਦੇ ਪੰਚਮਹਿਲ ਜ਼ਿਲੇ 'ਚ ਐਤਵਾਰ ਤੜਕੇ ਇਕ ਕਾਰ ਦੇ ਪਲਟ ਜਾਣ ਨਾਲ ਇਕੋ ਪਰਿਵਾਰ ਦੇ ਸੱਤ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਗੋਧਰਾ ਇਲਾਕੇ ਨੇੜੇ ਹਾਲੋਲ ਤੋਂ ਬੋਡੇਲੀ ਜਾ ਰਹੀ ਉਕਤ ਮੰਦਭਾਗੀ ਕਾਰ ਦਾ ਇਕ ਪਹੀਆ ਬਾਹਰ ਨਿਕਲ ਗਿਆ, ਜਿਸ ਕਾਰਨ ਕਾਰ ਪਲਟ ਕੇ ਸੜਕ ਕੰਢੇ ਇਕ ਛੱਪੜ 'ਚ ਜਾ ਡਿੱਗੀ। ਮ੍ਰਿਤਕ 7 ਬੱਚਿਆਂ ਦੀ ਉਮਰ 7 ਤੋਂ 17 ਸਾਲ ਦੇ ਦਰਮਿਆਨ ਦੱਸੀ ਗਈ ਹੈ। ਸਾਰੇ ਬੱਚੇ ਕਿਸੇ ਕੰਮ ਹਾਲੋਲ ਗਏ ਹੋਏ ਸਨ ਅਤੇ ਉਥੋਂ ਵਾਪਸ ਆਪਣੇ ਪਿੰਡ ਬੋਡੇਲੀ ਆ ਰਹੇ ਸਨ। ਕਾਰ ਚਲਾ ਰਿਹਾ ਡਰਾਈਵਰ ਵਾਲ-ਵਾਲ ਬਚ ਗਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ।


Related News