7 ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਆਈ ਸਾਹਮਣੇ, ਦੱਸਿਆ ਪੂਰਾ ਸੱਚ

Saturday, Feb 05, 2022 - 01:30 PM (IST)

7 ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਆਈ ਸਾਹਮਣੇ, ਦੱਸਿਆ ਪੂਰਾ ਸੱਚ

ਛੱਤਰਪੁਰ (ਰਾਜੇਸ਼ ਚੌਰਸੀਆ)— ਮੱਧ ਪ੍ਰਦੇਸ਼ ਦੇ ਛੱਤਰਪੁਰ ’ਚ 7 ਬੱਚਿਆਂ ਦੀ ਮਾਂ ਦਾ ਪ੍ਰੇਮ ਪ੍ਰਸੰਗ ਅਤੇ ਘਰ ਛੱਡ ਕੇ ਪ੍ਰੇਮੀ ਨਾਲ ਦੌੜ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਝੂਠ ਸਾਬਤ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਆਪਣੇ ਭਰਾ ਨਾਲ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਪਹੁੰਚੀ ਮਹਿਲਾ ਨੇ ਇਸ ਪੂਰੇ ਮਾਮਲੇ ਦਾ ਸੱਚ ਦੱਸਿਆ। ਮਹਿਲਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਬੇਵਜ੍ਹਾ ਬਦਨਾਮ ਕਰ ਦਿੱਤਾ ਜਿਸ ਦੇ ਚੱਲਦੇ ਹੁਣ ਉਹ ਆਪਣੇ ਪਤੀ ਦੀ ਥਾਣੇ ਵਿਚ ਸ਼ਿਕਾਇਤ ਕਰੇਗੀ।

ਇਹ ਵੀ ਪੜ੍ਹੋ : 7 ਬੱਚਿਆਂ ਦੀ ਮਾਂ ਨੂੰ ਹੋਇਆ ਪਿਆਰ, ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰ

PunjabKesari

ਮਹਿਲਾ ਦਾ ਕਹਿਣਾ ਹੈ ਕਿ ਉਹ ਪਿਛਲੇ 12 ਸਾਲਾਂ ਤੋਂ ਪੇਕੇ ਨਹੀਂ ਗਈ ਸੀ। ਹਾਲ ਹੀ ਵਿਚ ਉਸ ਦੇ ਦਾਦਾ ਦੀ ਮੌਤ ਹੋ ਗਈ ਸੀ, ਜਿੱਥੇ ਉਹ ਉਨ੍ਹਾਂ ਦੀ 13ਵੀਂ ’ਚ ਸ਼ਾਮਲ ਹੋਣ ਆਪਣੇ ਪੇਕੇ ਗਈ ਸੀ। ਉਹ ਆਪਣੇ ਪਤੀ ਸਾਗਰ ਅਤੇ ਬੱਚਿਆਂ ਨੂੰ ਦੱਸ ਕੇ ਗਈ ਸੀ। ਇਸ ਦੌਰਾਨ ਉਸ ਦੀ ਪਤੀ ਅਤੇ ਬੱਚਿਆਂ ਨਾਲ ਗੱਲ ਵੀ ਹੁੰਦੀ ਰਹੀ। ਇਸ ਦੇ ਬਾਵਜੂਦ ਉਸ ਦੇ ਪਤੀ ਨੇ ਥਾਣੇ ਵਿਚ ਝੂਠੀ ਰਿਪੋਰਟ ਦਰਜ ਕਰਵਾ ਕੇ ਉਸ ਨੂੰ ਬੇਵਜ੍ਹਾ ਬਦਨਾਮ ਕਰ ਦਿੱਤਾ ਅਤੇ ਉਸ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ

ਮਹਿਲਾ ਦਾ ਕਹਿਣਾ ਹੈ ਕਿ ਪ੍ਰੇਮੀ ਨਾਲ ਦੌੜਨ ਦੀ ਗੱਲ ਪੂਰੀ ਤਰ੍ਹਾਂ ਝੂਠੀ ਹੈ, ਜਿਸ ਕਾਰਨ ਉਸ ਦੀ ਕਾਫੀ ਬਦਨਾਮੀ ਹੋ ਗਈ ਹੈ। ਉਹ ਆਪਣੇ ਪਤੀ ਦੀ ਥਾਣੇ ’ਚ ਸ਼ਿਕਾਇਤ ਕਰੇਗੀ। ਉਕਤ ਪੂਰੇ ਮਾਮਲੇ ਵਿਚ ਸੱਚ ਉਜਾਗਰ ਹੋਣ ਮਗਰੋਂ ਪੁਲਸ ਨੇ ਵੀ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਇਸ ਘਟਨਾ ਦਾ ਖੰਡਨ ਕਰਦਿਆਂ ਇਸ ਨੂੰ ਨਿਰਾਧਾਰ ਦੱਸਿਆ ਹੈ।

ਇਹ ਵੀ ਪੜ੍ਹੋ- ਗੋਆ ਦਾ ਭਵਿੱਖ ਸੰਵਾਰਨਾ ਹੈ ਤਾਂ ਇਸ ਵਾਰ ‘ਆਪ’ ਨੂੰ ਪਾਓ ਵੋਟ: ਕੇਜਰੀਵਾਲ


author

Tanu

Content Editor

Related News