ਮਹਾਕਾਲ ਲੋਕ ਬਣਨ ਤੋਂ ਬਾਅਦ ਇਕ ਸਾਲ ''ਚ 7.5 ਕਰੋੜ ਸ਼ਰਧਾਲੂ ਆਏ, 129 ਕਰੋੜ ਮਿਲਿਆ ਦਾਨ
Wednesday, Oct 11, 2023 - 12:20 PM (IST)
ਉਜੈਨ- ਮਹਾਕਾਲ ਲੋਕ ਦੇ ਉਦਘਾਟਨ ਨੂੰ 11 ਅਕਤੂਬਰ 2023 ਯਾਨੀ ਅੱਜ ਇਕ ਸਾਲ ਹੋ ਗਿਆ ਹੈ। ਇਨ੍ਹਾਂ 365 ਦਿਨਾਂ 'ਚ ਉਜੈਨ ਵਾਸੀਆਂ ਨੇ ਮੇਜ਼ਬਾਨੀ ਦੀ ਇਕ ਅਨੋਖੀ ਪਰੰਪਰਾ ਕਾਇਮ ਕੀਤੀ, ਜਦੋਂ ਹੋਟਲ ਘੱਟ ਪਏ ਤਾਂ ਹੋਮ ਸਟੇਅ ਵਜੋਂ ਸ਼ਰਧਾਲੂਆਂ ਨੂੰ ਘਰਾਂ 'ਚ ਠਹਿਰਾਇਆ। ਇਸ ਇਕ ਸਾਲ 'ਚ ਫਿਲਮਾਂ ਹੋਣ ਜਾਂ ਫਿਰ ਕ੍ਰਿਕਟ ਅਤੇ ਬੈਡਮਿੰਟਨ ਦੇ ਅਹਿਮ ਮੁਕਾਬਲੇ। ਫਿਲਮ ਰਿਲੀਜ ਹੋਣ ਅਤੇ ਮੈਦਾਨ 'ਚ ਉਤਰਨ ਤੋਂ ਪਹਿਲਾਂ ਮਹਾਕਾਲ ਦਾ ਆਸ਼ੀਰਵਾਦ ਲਿਆ। ਇਹੀ ਨਹੀਂ ਮਹਾਕਾਲ ਲੋਕ ਬਣਨ ਤੋਂ ਬਾਅਦ ਇਕ ਸਾਲ 'ਚ 7.5 ਕਰੋੜ ਸ਼ਰਧਾਲੂਆਂ ਨੇ ਦਰਸ਼ਨ ਕੀਤੇ, ਉੱਥੇ ਹੀ ਦਾਨ ਦਾ ਅੰਕੜਾ 129 ਕਰੋੜ ਤੱਕ ਪਹੁੰਚ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 2 ਤੋਂ 2.5 ਕਰੋੜ ਲੋਕਾਂ ਨੇ ਮਹਾਕਾਲ ਦੇ ਦਰਸ਼ਨ ਕੀਤੇ ਸਨ।
ਇਹ ਵੀ ਪੜ੍ਹੋ : ਇਸ ਵਾਰ ਕੇਦਾਰਨਾਥ ਪੁੱਜੇ ਰਿਕਾਰਡ 16,09,913 ਸ਼ਰਧਾਲੂ
ਮਹਾਕਾਲ ਲੋਕ ਬਣਨ ਦੇ ਬਾਅਦ ਕਰੀਬ 400 ਸੈਲੀਬ੍ਰਿਟੀ ਪਹੁੰਚੇ, ਜਿਨ੍ਹਾਂ 'ਚ ਰਾਸ਼ਟਰੀ ਪੱਧਰ ਦੇ ਨੇਤਾ, ਅਭਿਨੇਤਾ, ਉਦਯੋਗਪਤੀ ਅਤੇ ਫ਼ੌਜ ਦੇ ਵੱਡੇ ਅਫ਼ਸਰ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਭਾਰਤੀ ਕ੍ਰਿਕਟਰ ਵਿਰਾਟ ਕੋਹਲੀ, ਉਦਯੋਗਪਤੀ ਅਨਿਲ ਅੰਬਾਨੀ ਸਮੇਤ ਕਈ ਹਸਤੀਆਂ ਤਾਂ ਮਹਾਕਾਲ ਦਾ ਆਸ਼ੀਰਵਾਦ ਲੈਣ ਆਈਆਂ ਸਨ। ਆਮ ਸ਼ਰਧਾਲੂਆਂ ਦੀ ਗਿਣਤੀ 'ਚ ਔਸਤਨ 5 ਤੋਂ 6 ਗੁਨਾ ਵਾਧਾ ਹੋਇਆ ਹੈ। ਸ਼ਰਧਾਲੂਆਂ ਦੀ ਭੀਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦੇਸ਼ 'ਚ ਮਹਾਕਲੇਸ਼ਵਰ ਮੰਦਰ ਨੰਬਰ ਇਕ 'ਤੇ ਹੈ। 11 ਅਕਤੂਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕਾਲ ਲੋਕ ਦਾ ਨਿਰਮਾਣ ਕੀਤਾ। ਇਸ ਦੇ ਬਾਅਦ ਤੋਂ ਹਰ ਦਿਨ ਇੱਥੇ ਸ਼ਰਧਾਲੂਆਂ ਦੀ ਗਿਣਤੀ 'ਚ 20-25 ਫੀਸਦੀ ਤੱਕ ਵਾਧਾ ਹੋ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8