ਆਸਾਮ ’ਚ 67 ਅੱਤਵਾਦੀਆਂ ਨੇ ਕੀਤਾ ਆਤਮ-ਸਮਰਪਣ

Friday, Dec 24, 2021 - 01:10 PM (IST)

ਆਸਾਮ ’ਚ 67 ਅੱਤਵਾਦੀਆਂ ਨੇ ਕੀਤਾ ਆਤਮ-ਸਮਰਪਣ

ਦੀਫੂ (ਭਾਸ਼ਾ)-  ਆਸਾਮ ਦੇ ਦੀਮੇ ਹਸਾਓ ਅਤੇ ਕਾਰਬੀ ਆਂਗਲਾਂਗ ਜ਼ਿਲ੍ਹਿਆਂ ’ਚ ਸਰਗਰਮ ਅੱਤਵਾਦੀ ਸੰਗਠਨ ਦੀਮਾਸਾ ਨੈਸ਼ਨਲ ਲਿਬਰੇਸ਼ਨ ਆਰਮੀ (ਡੀ. ਐੱਨ. ਐੱਲ. ਏ.) ਦੇ 67 ਅੱਤਵਾਦੀਆਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਕਾਰਬੀ ਆਂਗਲਾਂਗ ਖੁਦਮੁਖਤਿਆਰ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਮੈਂਬਰ ਤੁਲਿਰਾਮ ਰੋਂਗਹੈਂਗ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।

ਇਹ ਵੀ ਪੜ੍ਹੋ : ਇਲਾਹਾਬਾਦ ਹਾਈ ਕੋਰਟ ਦੀ PM ਮੋਦੀ ਅਤੇ ਚੋਣ ਕਮਿਸ਼ਨ ਨੂੰ ਅਪੀਲ, ਟਾਲ ਦਿਓ UP ਚੋਣਾਂ

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਆਪਣੇ ਲੀਡਰ ਨੈਧਿੰਗ ਦੀਮਾਸਾ ਦੀ ਅਗਵਾਈ ’ਚ ਏ. ਕੇ. ਸੀਰੀਜ਼ ਦੀਆਂ 2 ਰਾਈਫ਼ਲਾਂ, 11 ਬੰਦੂਕਾਂ, 9 ਪਿਸਤੌਲ ਤੇ 30 ਕਾਰਤੂਸ ਸੌਂਪੇ। ਇਸ ਤੋਂ ਪਹਿਲਾਂ ਸੰਗਠਨ ਨੇ 25 ਸਤੰਬਰ ਨੂੰ ਇਕਪਾਸੜ ਸੀਸਫਾਇਰ ਦਾ ਐਲਾਨ ਕੀਤਾ ਸੀ ਅਤੇ ਇਸ ਦੇ 49 ਮੈਬਰਾਂ ਨੇ ਆਤਮ-ਸਮਰਪਣ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News