ਹੁਣ ਕਰਨਾਟਕ ''ਚ 65 ਸਾਲਾ ਔਰਤ ਨਾਲ ''ਗੰਦੀ ਹਰਕਤ'', ਇਲਾਜ ਕਰਵਾਉਣ ਆਈ ਸੀ ਹਸਪਤਾਲ

Thursday, Aug 22, 2024 - 08:58 PM (IST)

ਹੁਣ ਕਰਨਾਟਕ ''ਚ 65 ਸਾਲਾ ਔਰਤ ਨਾਲ ''ਗੰਦੀ ਹਰਕਤ'', ਇਲਾਜ ਕਰਵਾਉਣ ਆਈ ਸੀ ਹਸਪਤਾਲ

ਨੈਸ਼ਨਲ ਡੈਸਕ : ਦੇਸ਼ 'ਚ ਬਲਾਤਕਾਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ, ਜਿੱਥੇ ਚਿੱਕਬੱਲਾਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਅਹਾਤੇ ਵਿਚ ਇੱਕ 65 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਇਸ ਮਾਮਲੇ 'ਚ ਪੁਲਸ ਨੇ 25 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਹਸਪਤਾਲ 'ਚ ਇਲਾਜ ਲਈ ਆਇਆ ਸੀ। ਇਹ ਘਟਨਾ ਬੁੱਧਵਾਰ ਤੜਕੇ 2 ਵਜੇ ਦੀ ਹੈ।

ਇਕੱਲਾ ਦੇਖ ਦੇ ਮੁਲਜ਼ਮ ਨੇ ਕੀਤਾ ਜਬਰ ਜਨਾਹ
ਔਰਤ ਪਿੰਡ ਤੋਂ ਹਸਪਤਾਲ ਇਲਾਜ ਲਈ ਆਈ ਸੀ। ਦੇਰ ਹੋ ਜਾਣ ਕਾਰਨ ਉਸ ਨੇ ਰਾਤ ਉਥੇ ਹੀ ਰੁਕਣ ਦਾ ਫੈਸਲਾ ਕੀਤਾ। ਪੁਲਸ ਨੇ ਦੱਸਿਆ ਕਿ ਔਰਤ ਹਸਪਤਾਲ ਦੇ ਅਹਾਤੇ 'ਚ ਆਰਾਮ ਕਰ ਰਹੀ ਸੀ। ਉਸ ਨੂੰ ਇਕੱਲੀ ਦੇਖ ਕੇ ਦੋਸ਼ੀ ਇਰਫਾਨ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਦੀਆਂ ਚੀਕਾਂ ਸੁਣ ਕੇ ਹਸਪਤਾਲ 'ਚ ਮੌਜੂਦ ਕੁਝ ਲੋਕ ਮੌਕੇ 'ਤੇ ਪਹੁੰਚੇ ਅਤੇ ਔਰਤ ਨੂੰ ਬਚਾਇਆ। ਉਨ੍ਹਾਂ ਮੁਲਜ਼ਮ ਨੂੰ ਵੀ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਚਿੱਕਬੱਲਾਪੁਰ ਦੇ ਐੱਸਪੀ ਕੁਸ਼ਲ ਚੌਕਸੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

ਮੁਲਜ਼ਮ ਕੀਤਾ ਗ੍ਰਿਫ਼ਤਾਰ : ਪੁਲਸ
ਪੁਲਸ ਸੁਪਰਡੈਂਟ ਨੇ ਕਿਹਾ  ਕਿ ਔਰਤ ਹਸਪਤਾਲ ਵਿੱਚ ਇਲਾਜ ਲਈ ਆਈ ਸੀ। ਉਹ ਹਸਪਤਾਲ ਵਿੱਚ ਹੀ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਇਸ ਦੌਰਾਨ ਕਿਹਾ ਕਿ ਅਪਰਾਧ ਹਸਪਤਾਲ ਦੇ ਅੰਦਰ ਨਹੀਂ ਬਲਕਿ ਅਹਾਤੇ ਵਿਚ ਹੋਇਆ ਸੀ।

ਔਰਤ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ
ਚੌਕਸੇ ਨੇ ਕਿਹਾ ਕਿ ਪਹਿਲੀ ਨਜ਼ਰ ਨਾਲ ਇਹ ਬਲਾਤਕਾਰ ਦਾ ਮਾਮਲਾ ਜਾਪਦਾ ਹੈ। ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 64 ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਔਰਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਘਟਨਾ ਕੋਲਕਾਤਾ ਦੇ ਆਰਜੀ ਇਹ ਕਰ ਹਸਪਤਾਲ ਵਿੱਚ ਇੱਕ 31 ਸਾਲਾ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਡਾਕਟਰੀ ਭਾਈਚਾਰੇ ਵਿੱਚ ਦੇਸ਼ ਵਿਆਪੀ ਗੁੱਸੇ ਦੇ ਵਿਚਕਾਰ ਆਇਆ ਹੈ।


author

Baljit Singh

Content Editor

Related News