ਨਾਬਾਲਿਗ ਨਾਲ ਸੈਕਸ ਸ਼ੋਸ਼ਣ ਦੇ 65 ਸਾਲਾ ਦੋਸ਼ੀ ਨੂੰ 83 ਸਾਲ ਦੀ ਜੇਲ

Sunday, Mar 17, 2024 - 12:04 PM (IST)

ਨਾਬਾਲਿਗ ਨਾਲ ਸੈਕਸ ਸ਼ੋਸ਼ਣ ਦੇ 65 ਸਾਲਾ ਦੋਸ਼ੀ ਨੂੰ 83 ਸਾਲ ਦੀ ਜੇਲ

ਪਲੱਕੜ- ਕੇਰਲ ਦੀ ਇਕ ਅਦਾਲਤ ਨੇ ਸ਼ਨੀਵਾਰ 65 ਸਾਲ ਦੇ ਇਕ ਵਿਅਕਤੀ ਨੂੰ 16 ਸਾਲ ਦੀ ਇਕ ਨਾਬਾਲਿਗ ਕੁੜੀ ਨਾਲ ਵਾਰ-ਵਾਰ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਤੇ ਉਸ ਨੂੰ ਕੁੱਲ 83 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਨੇ ਦੱਸਿਆ ਕਿ ਦੋਸ਼ੀ ਕੁੜੀ ਦਾ ਰਿਸ਼ਤੇਦਾਰ ਹੈ। ਵਿਸ਼ੇਸ਼ ਸਰਕਾਰੀ ਵਕੀਲ ਨਿਸ਼ਾ ਵਿਜੇ ਕੁਮਾਰ ਨੇ ਕਿਹਾ ਕਿ ਪੱਟੰਬੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਦੇ ਜੱਜ ਰਾਮੂ ਰਮੇਸ਼ ਚੰਦਰ ਭਾਨੂ ਨੇ ਦੋਸ਼ੀ ਨੂੰ ‘ਪੋਕਸੋ’ ਐਕਟ ਅਤੇ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦੋਸ਼ੀ ਪਾਇਆ।


author

Aarti dhillon

Content Editor

Related News