ਦਿੱਲੀ ਦੇ ਮੁਹੱਲਾ ਕਲੀਨਿਕ ’ਚ  65,000 ‘ਫਰਜ਼ੀ ਮਰੀਜ਼ਾਂ’ ਦੀ ਜਾਂਚ ਕੀਤੀ ਗਈ : ACB

02/04/2024 10:40:47 AM

ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ.ਸੀ.ਬੀ.) ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਲ 2023 ਦੇ 11 ਮਹੀਨਿਆਂ ’ਚ ਪ੍ਰਾਈਵੇਟ ਲੈਬਾਰਟਰੀਆਂ ਰਾਹੀਂ ਮੁਹੱਲਾ ਕਲੀਨਿਕ ’ਚ 65,000 ‘ਫਰਜ਼ੀ ਮਰੀਜ਼ਾਂ’ ਦਾ ਇਲਾਜ ਕੀਤਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਫਰਵਰੀ-ਦਸੰਬਰ, 2023 ਦੌਰਾਨ ਦੋ ਪ੍ਰਾਈਵੇਟ ਲੈਬਾਰਟਰੀਆਂ ਨੇ 22 ਲੱਖ ਦੇ ਕਰੀਬ ਟੈਸਟ ਕੀਤੇ, ਜਿਨ੍ਹਾਂ ’ਚੋਂ 65,000 ਟੈਸਟ ਫਰਜ਼ੀ ਪਾਏ ਗਏ। 

ਇਹ ਵੀ ਪੜ੍ਹੋ- ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ; 5 ਲਾਸ਼ਾਂ ਬਰਾਮਦ, ਬਚਾਅ ਕੰਮ 'ਚ ਲੱਗੀ NDRF

ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਵੱਲੋਂ ਕਰਵਾਏ ਗਏ ਟੈਸਟਾਂ ਲਈ ਲੈਬਾਰਟਰੀਆਂ ਨੂੰ 4.63 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਉੱਥੇ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਦਿੱਲੀ ਸਰਕਾਰ ਮੁਹੱਲਾ ਕਲੀਨਿਕ ਜਾਂ ਕਿਸੇ ਹੋਰ ਵਿਭਾਗ ਦੇ ਕੰਮਕਾਜ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਬਰਦਾਸ਼ਤ ਨਹੀਂ ਕਰੇਗੀ। ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਿਛਲੇ ਮਹੀਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁਹੱਲਾ ਕਲੀਨਿਕ ’ਚ ਕਰਵਾਏ ਗਏ ਲੈਬਾਰਟਰੀ ਟੈਸਟਾਂ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ਵਿਚ ਸੀ. ਬੀ. ਆਈ. ਨੂੰ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ- ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਮਾਮਲਾ; CM ਕੇਜਰੀਵਾਲ ਨੂੰ ਨੋਟਿਸ ਦੇਣ ਘਰ ਪੁੱਜੀ ਦਿੱਲੀ ਪੁਲਸ

ਅਧਿਕਾਰੀਆਂ ਨੇ ਦੱਸਿਆ ਕਿ ਰਿਪੋਰਟ 'ਚ ਪਾਇਆ ਗਿਆ ਹੈ ਕਿ ਦੋ ਨਿੱਜੀ ਵਿਕਰੇਤਾਵਾਂ ਦਾ ਡਾਟਾ ਅਤੇ ਸਿਸਟਮ ਸਾਫਟਵੇਅਰ 'ਤੇ ਪੂਰਾ ਕੰਟਰੋਲ ਹੈ ਅਤੇ ਇਸ ਲਈ ਡਾਟਾ ਹੇਰਾ-ਫੇਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁਹੱਲਾ ਕਲੀਨਿਕਾਂ 'ਚ ਵੱਖ-ਵੱਖ ਟੈਸਟਾਂ ਦੀ ਕੀਮਤ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਹੈ। ਉਨ੍ਹਾਂ ਕਿਹਾ ਕਿ ਏ.ਸੀ.ਬੀ.ਨੇ ਦੋਵਾਂ ਪ੍ਰਾਈਵੇਟ ਲੈਬਾਰਟਰੀਆਂ ਵਿਚ ਮਰੀਜ਼ਾਂ ਦੇ ਮੋਬਾਈਲ ਨੰਬਰਾਂ ਦੀ ਬੇਤਰਤੀਬੇ (ਰੈਂਡਮ) ਟੈਲੀਫੋਨ-ਵੈਰੀਫਿਕੇਸ਼ਨ ਰਾਹੀਂ ਪਾਇਆ ਕਿ ਵੱਡੀ ਗਿਣਤੀ 'ਚ ਟੈਸਟ ਅਵੈਧ ਮੋਬਾਈਲ ਨੰਬਰਾਂ ਜਾਂ ਉਨ੍ਹਾਂ ਮੋਬਾਈਲ ਨੰਬਰਾਂ ਨਾਲ ਜੁੜੇ ਹੋਏ ਸਨ ਜੋ ਮਰੀਜ਼ਾਂ ਨਾਲ ਲਿੰਕ ਨਹੀਂ ਸਨ।

ਇਹ ਵੀ ਪੜ੍ਹੋ- WHO ਦਾ ਅਨੁਮਾਨ; ਭਾਰਤ ’ਚ ਕੈਂਸਰ ਦੇ 14.1 ਲੱਖ ਨਵੇਂ ਮਾਮਲੇ, 9.1 ਲੱਖ ਮੌਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tanu

Content Editor

Related News