ਕੇਰਲ ਵਿਚ ਖੱਡ ''ਚ ਡਿੱਗੀ ਬੱਸ; ਸਬਰੀਮਾਲਾ ਦੇ 64 ਤੀਰਥਯਾਤਰੀ ਜ਼ਖ਼ਮੀ

Wednesday, Mar 29, 2023 - 04:07 AM (IST)

ਕੇਰਲ ਵਿਚ ਖੱਡ ''ਚ ਡਿੱਗੀ ਬੱਸ; ਸਬਰੀਮਾਲਾ ਦੇ 64 ਤੀਰਥਯਾਤਰੀ ਜ਼ਖ਼ਮੀ

ਕੇਰਲ (ਭਾਸ਼ਾ): ਸਬਰੀਮਾਲਾ ਵਿਚ ਦਰਸ਼ਨ ਤੋਂ ਬਾਅਦ ਤਮਿਲਨਾਡੂ ਦੇ ਤੀਰਥਯਾਤਰੀਆਂ ਨੂੰ ਲੈ ਕੇ ਪਰਤ ਰਹੀ ਇਕ ਬੱਸ ਮੰਗਲਵਾਰ ਨੂੰ ਕੇਰਲ ਦੇ ਪਥਨਮਥਿੱਟਾ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਬੱਸ ਵਿਚ ਸਵਾਰ 64 ਲੋਕ ਜ਼ਖ਼ਮੀ ਹੋ ਗਏ, ਜਿਸ ਵਿਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, VIP ਦਰਸ਼ਨਾਂ ਲਈ ਲੱਗੇਗੀ ਫ਼ੀਸ

ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸ਼ਰਧਾਲੂ ਸਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਦੁਪਹਿਰ ਤਕਰੀਬਨ 1.30 ਵਜੇ ਨਿਲੱਕਲ ਦੇ ਨੇੜੇ ਏਲਾਵੰਕਲ ਵਿਚ ਜਦੋਂ ਬੱਸ ਖੱਡ ਵਿਚ ਡਿੱਗੀ, ਉਦੋਂ ਉਸ ਵਿਚ 9 ਬੱਚਿਆਂ ਸਮੇਤ ਘੱਟੋ-ਘੱਟ 64 ਲੋਕ ਸਵਾਰ ਸਨ। ਸਾਰੇ ਤੀਰਥਯਾਤਰੀ ਤਮਿਲਨਾਡੂ ਦੇ ਮਾਈਲਾਦੁਰਈ ਜ਼ਿਲ੍ਹੇ ਦੇ ਹਨ। ਪੁਲਸ, ਫਾਇਰ ਬ੍ਰਿਗੇਡ ਤੇ ਬਚਾਅ ਅਧਿਕਾਰੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਹੈ। ਵੱਖ-ਵੱਖ ਵਿਭਾਗਾਂ ਦੇ ਨਾਲ ਬਚਾਅ ਮੁਹਿੰਮ ਕਰਨ ਵਾਲੀ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ 11 ਤੀਰਥਯਾਤਰੀਆਂ ਨੂੰ ਕੋੱਟਾਯਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Chat GPT ਦੀ ਵਰਤੋਂ ਕਰਨ ਵਾਲੀ ਪਹਿਲੀ ਅਦਾਲਤ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ

ਪੁਲਸ ਨੇ ਦੱਸਿਆ ਕਿ 48 ਤੀਰਥਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਜਾ ਰਿਹਾ ਹੈ। ਜ਼ਖ਼ਮੀਆਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਾਰਜ, ਕ੍ਰਿਸ਼ੀ ਮੰਤਰੀ ਪੀ. ਪ੍ਰਸਾਦ ਤੇ ਦੇਵਸਵ ਓਮ ਮੰਤਰੀ ਕੇ. ਰਾਧਾ ਕ੍ਰਿਸ਼ਨਣ ਸਮੇਤ ਸੂਬੇ ਦੇ ਮੰਤਰੀਆਂ ਨੇ ਇੱਥੇ ਹਸਪਤਾਲ ਵਿਚ ਜ਼ਖ਼ਮੀ ਤੀਰਥਯਾਤਰੀਆਂ ਨਾਲ ਮੁਲਾਕਾਤ ਕੀਤੀ। ਮੋਟਰ ਵਾਹਨ ਵਿਭਾਗ ਦੇ ਅਧਿਕਾਰੀਆਂ ਦੇ ਮੁੱਢਲੇ ਮੁਲਾਂਕਣ ਦਾ ਹਵਾਲਾ ਦਿੰਦਿਆਂ ਪ੍ਰਸਾਦ ਨੇ ਕਿਹਾ ਕਿ ਬੱਸ ਦੀ ਬ੍ਰੇਕ ਫ਼ੇਲ੍ਹ ਹੋਣ ਕਾਰਨ ਚਾਲਕ ਨੇ ਵਾਹਨ ਤੋਂ ਕਾਬੂ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News