62 ਸਾਲਾ ਸ਼ਖਸ ਨੇ ਲਿਵ ਇਨ ਪਾਰਟਨਰ ''ਤੇ ਸੁੱਟਿਆ ਤੇਜ਼ਾਬ, ਪੀੜਤਾ ਦੀ ਮੌਤ

Thursday, Feb 02, 2023 - 10:49 AM (IST)

62 ਸਾਲਾ ਸ਼ਖਸ ਨੇ ਲਿਵ ਇਨ ਪਾਰਟਨਰ ''ਤੇ ਸੁੱਟਿਆ ਤੇਜ਼ਾਬ, ਪੀੜਤਾ ਦੀ ਮੌਤ

ਮੁੰਬਈ (ਏਜੰਸੀ)- ਮੁੰਬਈ ਦੇ ਗਿਰਗਾਂਵ 'ਚ ਆਪਣੇ ਲਿਵ-ਇਨ ਪਾਰਟਨਰ ਵਲੋਂ ਤੇਜ਼ਾਬ ਹਮਲਾ ਕੀਤੇ ਜਾਣ ਦੇ 2 ਹਫ਼ਤਿਆਂ ਬਾਅਦ ਇਕ 54 ਸਾਲਾ ਔਰਤ ਨੇ ਦਮ ਤੋੜ ਦਿੱਤਾ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਸੀ, ਉਦੋਂ ਉਹ 50 ਫੀਸਦੀ ਝੁਲਸ ਚੁੱਕੀ ਸੀ। 2 ਹਫ਼ਤੇ ਪਹਿਲਾਂ ਜਨਵਰੀ 'ਚ ਮਹੇਸ਼ ਪੁਜਾਰੀ (62) ਨੇ ਆਪਣੀ 54 ਸਾਲਾ ਲਿਵ ਇਨ ਪਾਰਟਨਰ 'ਤੇ ਦੋਹਾਂ ਵਿਚਾਲੇ ਵਿਵਾਦ ਨੂੰ ਲੈ ਕੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਸੀ। 

ਪੁਲਸ ਨੇ ਦੱਸਿਆ,''ਦੋਵੇਂ ਪਿਛਲੇ 25 ਸਾਲਾਂ ਤੋਂ ਲਿਵ ਇਨ 'ਚ ਸਨ ਪਰ ਹਾਲ ਦੇ ਦਿਨਾਂ 'ਚ ਦੋਹਾਂ ਵਿਚਾਲੇ ਹਮੇਸ਼ਾ ਵਿਵਾਦ ਹੁੰਦੇ ਰਹੇ। ਇੱਥੇ ਤੱਕ ਕਿ ਔਰਤ ਵੀ ਮਹੇਸ਼ 'ਤੇ ਘਰ ਛੱਡਣ ਦਾ ਦਬਾਅ ਬਣਾ ਰਹਾ ਸੀ, ਜਿਸ ਕਾਰਨ ਉਸ ਨੂੰ ਆਪਣੇ ਘਰ ਤੋਂ ਬਾਹਰ ਰਹਿਣ ਲਈ ਮਜ਼ਬੂਰ ਹੋਣਾ ਪਿਆ।'' ਪੁਲਸ ਨੇ ਕਿਹਾ ਕਿ ਇਸ ਕਾਰਨ ਮਹੇਸ਼ ਨੇ ਔਰਤ ਨੇ ਤੇਜ਼ਾਬ ਨਾਲ ਹਮਲਾ ਕੀਤਾ। ਪੁਲਸ ਨੇ ਵੀਰਵਾਰ ਨੂੰ ਕਿਹਾ,''ਮਹੇਸ਼ ਨੂੰ ਪਿਛਲੇ ਮਹੀਨੇ ਐੱਲ.ਟੀ. ਮਾਰਗ ਪੁਲਸ ਸਟੇਸ਼ਨ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਅੱਜ ਕਤਲ ਦੇ ਦੋਸ਼ 'ਚ ਆਈ.ਪੀ.ਸੀ. ਦੀ ਧਾਰਾ 302 ਜੋੜ ਦਿੱਤੀ ਗਈ ਹੈ।''


author

DIsha

Content Editor

Related News