ਦੇਸ਼ ’ਚ ਕੋਰੋਨਾ ਦੇ 605 ਨਵੇਂ ਮਾਮਲੇ, 4 ਮੌਤਾਂ

Wednesday, Jan 10, 2024 - 07:50 PM (IST)

ਦੇਸ਼ ’ਚ ਕੋਰੋਨਾ ਦੇ 605 ਨਵੇਂ ਮਾਮਲੇ, 4 ਮੌਤਾਂ

ਜੈਤੋ, (ਪਰਾਸ਼ਰ)- ਭਾਰਤ ’ਚ ਮੰਗਲਵਾਰ ਨੂੰ ਕੋਵਿਡ ਵਾਇਰਸ ਦੇ 605 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 4,50,18,739 ਹੋ ਗਈ ਹੈ, ਜਦੋਂ ਕਿ ਇਨਫੈਕਸ਼ਨ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਤੋਂ ਮਿਲੀ ਹੈ। ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਦੇਸ਼ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 3919 ਤੋਂ ਘੱਟ ਕੇ 3643 ਹੋ ਗਈ ਹੈ। ਦੂਜੇ ਪਾਸੇ 4,44,82,770 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ 5,33,406 ਹੋ ਗਈ ਹੈ। ਹੁਣ ਤੱਕ ਦੇਸ਼ ਭਰ ਵਿੱਚ 220,67,82,117 ਲੋਕਾਂ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।


author

Rakesh

Content Editor

Related News