60 ਸਾਲ ਪਹਿਲਾਂ ਇੰਝ ਛੁੱਟੀਆਂ ਮਨਾਉਂਦੇ ਸਨ ਲੋਕ, ਦੇਖੋ ਕੁਝ ਮਜ਼ੇਦਾਰ ਤਸਵੀਰਾਂ

Saturday, Oct 03, 2015 - 05:30 PM (IST)

 60 ਸਾਲ ਪਹਿਲਾਂ ਇੰਝ ਛੁੱਟੀਆਂ ਮਨਾਉਂਦੇ ਸਨ ਲੋਕ, ਦੇਖੋ ਕੁਝ ਮਜ਼ੇਦਾਰ ਤਸਵੀਰਾਂ

ਮੁੰਬਈ-ਛੁੱਟੀਆਂ ਮਨਾਉਣਾ ਕਿਸ ਨੂੰ ਵਧੀਆ ਨਹੀਂ ਲੱਗਦਾ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਤਕਰੀਬਨ 60 ਸਾਲ ਪਹਿਲਾਂ ਲੋਕ ਛੁੱਟੀਆਂ ਕਿਵੇਂ ਮਨਾਉਂਦੇ ਸਨ। ਇਹ ਤਸਵੀਰਾਂ 1954-56 ''ਚ ਖਿੱਚੀਆਂ ਗਈਆਂ ਸਨ, ਜਿਸ ''ਚ ਲੋਕ ਬ੍ਰਿਟੇਨ ''ਚ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।
ਉਸ ਸਮੇਂ ਦੌਰਾਨ ਸੈਲਾਨੀਆਂ ਨੂੰ ਵੀਜ਼ੇ ਅਤੇ ਫਲਾਈਟ ਦੋਹਾਂ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਨਾ ਹੀ ਉਸ ਸਮੇਂ ਇੰਸਟਾਗਰਾਮ ਵਰਗਾ ਕੋਈ ਐਪ ਹੁੰਦਾ ਸੀ, ਜਿਸ ਰਾਹੀਂ ਸੈਲਾਨੀ ਸਫਰ ਦੌਰਾਨ ਖਿੱਚੀਆਂ ਤਸਵੀਰਾਂ ਕੁਝ ਸੈਕਿੰਡਾਂ ''ਚ ਪੂਰੀ ਦੁਨੀਆ ਨਾਲ ਸ਼ੇਅਰ ਕਰ ਸਕਦੇ। ਫਿਰ ਵੀ ਲੋਕ ਗਰਮੀਆਂ ਦੀਆਂ ਛੁੱਟੀਆਂ ਦਾ ਭਰਪੂਰ ਮਜ਼ਾ ਲੈਂਦੇ ਸਨ। ਇਨ੍ਹਾਂ ਤਸਵੀਰਾਂ ''ਚ ਕਈ ਸੈਲਾਨੀ ਭਾਫ ਨਾਲ ਚੱਲਣ ਵਾਲੀ ਰੇਲ ਗੱਡੀ ''ਤੇ ਸਵਾਰ ਦਿਖਾਈ ਦਿੰਦੇ ਹਨ ਅਤੇ ਕਈ ਉੱਚੇ ਟਾਵਰ ''ਤੇ ਚੜ੍ਹੇ ਹੋਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਵੀ ਪਤਾ ਲੱਗਦਾ ਹੈ ਕਿ ਉਸ ਦੌਰ ''ਚ ਲੋਕ ਕਿਹੋ ਜਿਹੇ ਕੱਪੜੇ ਪਾਉਂਦੇ ਸਨ। ਇਹ ਤਸਵੀਰਾਂ ਦੱਸਦੀਆਂ ਹਨ ਕਿ ਉਸ ਵੇਲੇ ਦੀ ਜ਼ਿੰਦਗੀ ਕਿੰਨੀ ਸੁਖਾਲੀ ਅਤੇ ਸ਼ਾਂਤ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News