ਬੰਗਲਾਦੇਸ਼ ਤੋਂ ਲਿਆਂਦੀ ਜਾਅਲੀ ਭਾਰਤੀ ਕਰੰਸੀ ਦੀ ਵਰਤੋਂ ਕਰਨ ਦੇ ਦੋਸ਼ੀ ਪਾਏ ਗਏ ਵਿਅਕਤੀ ਨੂੰ 6 ਸਾਲ ਦੀ ਸਜ਼ਾ

Sunday, Sep 01, 2024 - 07:53 AM (IST)

ਬੰਗਲਾਦੇਸ਼ ਤੋਂ ਲਿਆਂਦੀ ਜਾਅਲੀ ਭਾਰਤੀ ਕਰੰਸੀ ਦੀ ਵਰਤੋਂ ਕਰਨ ਦੇ ਦੋਸ਼ੀ ਪਾਏ ਗਏ ਵਿਅਕਤੀ ਨੂੰ 6 ਸਾਲ ਦੀ ਸਜ਼ਾ

ਬੈਂਗਲੁਰੂ (ਭਾਸ਼ਾ) : ਬੰਗਲਾਦੇਸ਼ ਤੋਂ ਲਿਆਂਦੀ ਜਾਅਲੀ ਭਾਰਤੀ ਕਰੰਸੀ ਦੇ ਪ੍ਰਚਲਨ ਦੇ ਮਾਮਲੇ ਵਿਚ ਬੈਂਗਲੁਰੂ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ 6 ਸਾਲ ਦੀ ਸਜ਼ਾ ਸੁਣਾਈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਹ ਜਾਣਕਾਰੀ ਦਿੱਤੀ ਹੈ।

ਐੱਨਆਈਏ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਸਰਫੁਲ ਇਸਲਾਮ ਉਰਫ ਸਰੀਫੁੱਲਾ ਉਰਫ ਸ਼ਰੀਫੁੱਦੀਨ, ਜੋ ਕਿ ਪੱਛਮੀ ਬੰਗਾਲ ਦਾ ਮੂਲ ਨਿਵਾਸੀ ਹੈ, ਉੱਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਛੇ ਹੋਰਾਂ ਨਾਲ ਮਿਲ ਕੇ ਬੰਗਲਾਦੇਸ਼ ਦੀ ਸਰਹੱਦ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ 82,000 ਰੁਪਏ ਦੇ 41 ਜਾਅਲੀ ਭਾਰਤੀ ਕਰੰਸੀ ਨੋਟ (ਐੱਫਆਈਸੀਐੱਨ) ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚੀ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id53832 3711?mt=8

 


author

Sandeep Kumar

Content Editor

Related News