ਐਂਬੂਲੈਂਸ ਨਹੀਂ ਮਿਲੀ ਤਾਂ ਬੀਮਾਰ ਪਿਤਾ ਨੂੰ ਰੇਹੜੀ 'ਤੇ ਹਸਪਤਾਲ ਲੈ ਕੇ ਗਿਆ 6 ਸਾਲ ਦਾ ਮਾਸੂਮ
Sunday, Feb 12, 2023 - 11:57 AM (IST)
ਭੋਪਾਲ- ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ 'ਚ ਬੀਮਾਰ ਪਿਤਾ ਨੂੰ ਉਸ ਦਾ 6 ਸਾਲਾ ਪੁੱਤ ਰੇਹੜੀ 'ਤੇ ਰੱਖ ਕੇ ਪੈਦਲ ਹੀ ਹਸਪਤਾਲ ਲਿਜਾਂਦਾ ਹੋਇਆ ਦਿਖਾਈ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਮਾਮਲਾ ਥਾਣਾ ਕੋਤਵਾਲੀ ਕਸਬੇ ਦਾ ਹੈ। ਉੱਥੇ ਬਲਿਅਰੀ ਇਲਾਕੇ ਦੇ ਰਹਿਣ ਵਾਲੇ ਸ਼ਾਹ ਪਰਿਵਾਰ 'ਚ ਇਕ ਵਿਅਕਤੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਉਸ ਦੀ ਪਤਨੀ ਅਤੇ ਪੁੱਤ ਨੇ 108 ਐਂਬੂਲੈਂਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਐਂਬੂਲੈਂਸ ਨਹੀਂ ਪਹੁੰਚੀ। ਇਸ ਦੇ 20 ਮਿੰਟ ਬਾਅਦ ਉਸ ਦਾ 6 ਸਾਲ ਦਾ ਮਾਸੂਮ ਪੁੱਤ ਅਤੇ ਪਤਨੀ ਨੇ ਉਸ ਨੂੰ ਰੇਹੜੀ 'ਤੇ ਲਿਟਾਇਆ ਅਤੇ ਇਲਾਜ ਲਈ ਤਿੰਨ ਕਿਲੋਮੀਟਰ ਦੂਰ ਸਥਿਤ ਹਸਪਤਾਲ ਹਸਪਤਾਲ ਪਹੁੰਚੇ।
शायद मध्य प्रदेश की एंबुलेंस गरीबों के लिए नहीं है,
— Pranshu Yadav 🇮🇳 (@itsmePranshu) February 12, 2023
इसलिए मरीज़ को ठेले पर लिटाकर अस्पताल ले जाया जा रहा है!!
वीडियो मे मरीज़ की पत्नी और बेटे ठेले को धक्का लगाकर ले जा रहे है!#MadhyaPradesh #सिंगरौली
pic.twitter.com/sG4cp8eMMn
ਇਸ ਘਟਨਾ ਦਾ ਕਿਸੇ ਨੇ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਪੈਸਿਆਂ ਦੀ ਘਾਟ ਅਤੇ ਪਿਤਾ ਦੀ ਤਕਲੀਫ਼ ਵਧਦੀ ਦੇਖ ਮਾਸੂਮ ਪੁੱਤ ਖ਼ੁਦ ਹੀ ਰੇਹੜੀ 'ਤੇ ਪਿਤਾ ਨੂੰ ਲਿਟਾ ਕੇ ਹਸਪਤਾਲ ਵੱਲ ਤੁਰ ਪਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਾਂਚ ਦੀ ਜ਼ਿੰਮੇਵਾਰੀ ਏ.ਡੀ.ਐੱਮ. ਨੂੰ ਸੌਂਪੀ ਗਈ ਹੈ।