6 ਸਾਲ ਦੀ ਮਾਸੂਮ ਨੂੰ ਇਕੱਲੀ ਦੇਖ ਗੁਆਂਢੀ ਨੇ ਕੀਤੀ ਇਹ ਗੰਦੀ ਕਰਤੂਤ
Friday, Mar 16, 2018 - 07:04 PM (IST)
ਹਰਦੋਈ— ਯੋਗੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਚਾਹੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਸ਼ਹਿਰ 'ਚ ਘੁੰਮ ਰਹੇ ਬੇਖੌਫ ਬਦਮਾਸ਼ ਸਰਕਾਰ ਦੇ ਤਮਾਮ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਹੇ ਹਨ। ਯੂ. ਪੀ. ਦੇ ਹਰਦੋਈ ਜ਼ਿਲੇ 'ਚ ਇਕ 6 ਸਾਲਾ ਮਾਸੂਮ ਬੱਚੀ ਨਾਲ ਕੁੱਝ ਬਦਮਾਸ਼ਾਂ ਨੇ ਕੁਕਰਮ ਕੀਤਾ, ਜਿਸ ਤੋਂ ਬਾਅਦ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਜਾਣਕਾਰੀ ਮੁਤਾਬਕ ਮਾਮਲਾ ਟੜਿਆਵਾਂ ਥਾਣਾ ਖੇਤਰ ਦੇ ਖਿਰਿਆ ਪਿੰਡ ਦਾ ਹੈ, ਜਿਥੇ 6 ਸਾਲਾਂ ਦੀ ਮਾਸੂਮ ਬੱਚੀ ਨਾਲ 32 ਸਾਲਾਂ ਗੁਆਂਢੀ ਕੱਲੂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੀ ਕਲਪਨਾ ਕੋਈ ਕਰ ਨਹੀਂ ਸਕਦਾ। ਦਰਅਸਲ ਬੱਚੀ ਬੱਕਰੀ ਚਰਾਉਣ ਲਈ ਪਿੰਡ ਤੋਂ ਬਾਹਰ ਗਈ ਸੀ, ਤਦ ਹੀ ਕੱਲੂ ਬੱਚੀ ਨੂੰ ਚੁੱਕ ਕੇ ਇਕ ਸੁਨਸਾਨ ਜਗ੍ਹਾ 'ਤੇ ਲੈ ਗਿਆ, ਜਿਥੇ ਉਸ ਨੇ ਬੱਚੀ ਦਾ ਬਲਾਤਕਾਰ ਕੀਤਾ।
ਦੂਜੇ ਪਾਸੇ ਬੱਚੀ ਦੇ ਘਰ 'ਚ ਨਾ ਦਿਸਣ 'ਤੇ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਕਿਸੇ ਨੇ ਦੱਸਿਆ ਕਿ ਬੱਚੀ ਨੂੰ ਕੱਲੂ ਦੇ ਨਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕੱਲੂ ਅਤੇ ਬੱਚੀ ਦੀ ਭਾਲ 'ਚ ਜੁਟ ਗਏ। ਭਾਲ ਕਰਨ ਦੌਰਾਨ ਇਕ ਬਾਗ 'ਚ ਕੱਲੂ ਨੂੰ ਬੱਚੀ ਨਾਲ ਦੇਖਿਆ ਗਿਆ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਆਉਂਦੇ ਦੇਖ ਕੇ ਕੱਲੂ ਬੱਚੀ ਨੂੰ ਉਥੇ ਛੱਡ ਕੇ ਭੱਜ ਗਿਆ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਥਾਣੇ 'ਚ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਨਾਲ ਹੀ ਪੁਲਸ ਨੇ ਬੱਚੀ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।
