ਗੁਜਰਾਤ ਤੱਟ ਤੋਂ 6 ਪਾਕਿਸਤਾਨੀ ਗ੍ਰਿਫਤਾਰ, 480 ਕਰੋੜ ਦੀ ਡਰੱਗਜ਼ ਬਰਾਮਦ

Wednesday, Mar 13, 2024 - 01:09 PM (IST)

ਅਹਿਮਦਾਬਾਦ, (ਏਜੰਸੀ)– ਸੁਰੱਖਿਆ ਏਜੰਸੀਆਂ ਨੂੰ ਮੰਗਲਵਾਰ ਵੱਡੀ ਸਫਲਤਾ ਮਿਲੀ ਜਦੋਂ ਇਕ ਕੌਮਾਂਤਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਹੋਇਆ। ਡਰੱਗਜ਼ ਦੇ 60 ਪੈਕੇਟ ਲਿਜਾ ਰਹੇ ਇਕ ਜਹਾਜ਼ ਨੂੰ ਗੁਜਰਾਤ ਤੱਟ ਨੇੜੇ ਜ਼ਬਤ ਕਰ ਲਿਆ ਗਿਆ। ਡਰੱਗਜ਼ ਦੀ ਕੀਮਤ ਲਗਭਗ 480 ਕਰੋੜ ਰੁਪਏ ਹੈ। ਜਹਾਜ਼ ’ਚ ਸਵਾਰ ਪਾਕਿਸਤਾਨ ਦੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 11 ਤੇ 12 ਮਾਰਚ ਨੂੰ ਸਾਂਝੀ ਮੁਹਿੰਮ ਵਿਚ ਗੁਜਰਾਤ ਏ. ਟੀ. ਐੱਸ., ਇੰਡੀਅਨ ਕੋਸਟ ਗਾਰਡ ਅਤੇ ਐੱਨ. ਸੀ. ਬੀ. ਦੇ ਸਾਂਝੇ ਆਪ੍ਰੇਸ਼ਨ ਵਿਚ ਪਾਕਿਸਤਾਨੀਆਂ ਨੂੰ ਡਰੱਗਜ਼ ਨਾਲ ਫੜਿਆ ਗਿਆ। ਫਿਲਹਾਲ ਡਰੱਗਜ਼ ਦੇ ਨਾਂ ਦਾ ਪਤਾ ਨਹੀਂ ਚਲਿਆ ਹੈ।

ਪੁਲਸ ਸੁਪਰਡੈਂਟ ਸੁਨੀਲ ਜੋਸ਼ੀ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ ਨੇੜੇ ਅਰਬ ਸਾਗਰ ’ਚ ਪੋਰਬੰਦਰ ਸਮੁੰਦਰੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਡਰੱਗਜ਼ ਦੀ ਖੇਪ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਪੋਰਬੰਦਰ ਤੱਟ ’ਤੇ ਲਿਆਂਦਾ ਗਿਆ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Rakesh

Content Editor

Related News