ਛੱਤੀਸਗੜ੍ਹ ''ਚ ਨਕਸਲੀ ਕਮਾਂਡਰ ਸਮੇਤ 6 ਨਕਸਲੀ ਗ੍ਰਿਫ਼ਤਾਰ

Sunday, Sep 01, 2024 - 11:30 AM (IST)

ਛੱਤੀਸਗੜ੍ਹ ''ਚ ਨਕਸਲੀ ਕਮਾਂਡਰ ਸਮੇਤ 6 ਨਕਸਲੀ ਗ੍ਰਿਫ਼ਤਾਰ

ਬੀਜਾਪੁਰ - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਪੁਲਸ ਨੇ ਤਿੰਨ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ ਨਕਸਲੀ ਕਮਾਂਡਰ ਸੋਮਾਰੂ ਮਾਡਵੀ ਸਮੇਤ 6 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਆਪਣੀ ਪਹਿਲੀ ਕਾਰਵਾਈ 'ਚ ਨਕਸਲੀ ਕਮਾਂਡਰ ਸੋਮਾਰੂ ਮਾਦਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਡਵੀ 'ਤੇ ਲੋਕ ਅਦਾਲਤ ਲਗਾ ਕੇ ਪਿੰਡ ਵਾਸੀਆਂ ਨੂੰ ਧਮਕਾਉਣ ਦਾ ਦੋਸ਼ ਹੈ। ਦੂਜੇ ਆਪ੍ਰੇਸ਼ਨ 'ਚ ਪੁਲਸ ਨੇ ਭੋਸਾਗੁਡਾ ਦੇ ਜੰਗਲ 'ਚੋਂ ਮੋਦੀਮ ਆਇਤੂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...

ਆਇਤੂ ਦੇ ਖ਼ਿਲਾਫ਼ ਗੰਭੀਰ ਦੋਸ਼ ਹਨ, ਜਿਨ੍ਹਾਂ 'ਚ ਕਤਲ, ਅਗਵਾ, ਅੱਗਜ਼ਨੀ, ਪੁਲਸ ਪਾਰਟੀ 'ਤੇ ਹਮਲਾ ਅਤੇ ਆਈਈਡੀ ਬਲਾਸਟ ਸ਼ਾਮਲ ਹਨ। ਪੁਲਸ ਲੰਬੇ ਸਮੇਂ ਤੋਂ ਇਸ ਨਕਸਲੀ ਦੀ ਭਾਲ ਕਰ ਰਹੀ ਸੀ ਅਤੇ ਉਸਦੀ ਗ੍ਰਿਫ਼ਤਾਰੀ ਨਾਲ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਤੀਜੀ ਕਾਰਵਾਈ ਵਿੱਚ ਬੀਜਾਪੁਰ ਪੁਲਸ ਸਟੇਸ਼ਨ ਅਤੇ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਬਲਾਂ ਨੇ ਬੰਦਗੁਡਾ-ਗੋਰਨਾ ਖੇਤਰ ਵਿੱਚ ਛਾਪਾ ਮਾਰਿਆ ਅਤੇ ਚਾਰ ਹੋਰ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਨ੍ਹਾਂ ਨਕਸਲੀਆਂ ਦੇ ਕਬਜ਼ੇ 'ਚੋਂ ਵਿਸਫੋਟਕ ਸਮੱਗਰੀ, ਟਿਫਿਨ ਬੰਬ, ਸੇਫਟੀ ਫਿਊਜ਼ ਅਤੇ ਡੈਟੋਨੇਟਰ ਬਰਾਮਦ ਕੀਤੇ ਹਨ। ਇਹ ਸਮੱਗਰੀ ਨਕਸਲੀ ਪੁਲਸ ਅਤੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਲਈ ਵਰਤ ਰਹੇ ਸਨ।

ਇਹ ਵੀ ਪੜ੍ਹੋ PM ਮੋਦੀ ਨਾਲ ਕਦੇ ਨਹੀਂ ਹੋਈ ਨਿੱਜੀ ਮੁਲਾਕਾਤ, ਕੰਗਨਾ ਰਣੌਤ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News