ਹਰਿਆਣਾ ''ਚ 6 ਮੁਸਲਮਾਨ ਪਰਿਵਾਰਾਂ ਨੇ ਹਿੰਦੂ ਧਰਮ ''ਚ ਕੀਤੀ ਵਾਪਸੀ

04/23/2020 12:21:12 PM

ਜੀਂਦ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਹਰਿਆਣਾ ਸੂਬੇ 'ਚ 6 ਮੁਸਲਮਾਨ ਪਰਿਵਾਰਾਂ ਨੇ ਹਿੰਦੂ ਧਰਮ 'ਚ ਵਾਪਸੀ ਕੀਤੀ ਹੈ। ਦਰਅਸਲ ਬੀਤੇ ਸ਼ਨੀਵਾਰ ਨੂੰ ਇੱਥੇ ਨਰਵਾਨਾ ਦੇ ਦਨੌਦਾ ਕਲਾ ਪਿੰਡ 'ਚ ਮੁਸਲਮਾਨ ਪਰਿਵਾਰ ਦੇ ਇਕ ਬਜ਼ੁਰਗ ਦਾ ਦਿਹਾਂਤ ਹੋ ਗਿਆ ਸੀ। ਮੁਸਲਮਾਨ ਧਰਮ ਅਨੁਸਾਰ ਲਾਸ਼ ਨੂੰ ਦਫਨਾਇਆ ਜਾਂਦਾ ਹੈ ਪਰ ਉਨ੍ਹਾਂ ਨੇ ਲਾਸ਼ ਨੂੰ ਦਫਨਾਉਣ ਦੀ ਬਜਾਏ ਉਸ ਦਾ ਅੰਤਿਮ ਸੰਸਕਾਰ ਕੀਤਾ ਅਤੇ ਆਪਣੇ ਪੂਰਵਜ ਦੇ ਹਿੰਦੂ ਧਰਮ 'ਚ ਵਾਪਸੀ ਦਾ ਐਲਾਨ ਕਰ ਦਿੱਤਾ। 

ਇਹ ਸਾਰੇ ਪਰਿਵਾਰ ਇਸਲਾਮ ਧਰਮ ਹੋਣ ਦੇ ਬਾਵਜੂਦ ਵੀ ਉਹ ਆਪਣਾ ਨਾਮਕਰਣ ਹਿੰਦੀ 'ਚ ਕਰਦੇ ਸੀ ਜਦਕਿ ਇਸਲਾਮ ਦਾ ਨਾਮਕਰਣ ਫਾਰਸੀ ਭਾਸ਼ਾ 'ਚ ਕੀਤਾ ਜਾਂਦਾ ਹੈ। ਪਰਿਵਾਰ ਦੇ ਮੈਂਬਰ ਰਮੇਸ਼ ਨੇ ਉਨ੍ਹਾਂ ਦੇ ਪੂਰਵਜ ਹਿੰਦੂ ਸੀ ਪਰ ਔਰੰਗਜੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਉਨ੍ਹਾਂ ਨੇ ਇਸਲਾਮ ਧਰਮ ਆਪਣਾ ਲਿਆ ਸੀ। ਹੁਣ ਸਿੱਖਿਅਤ ਨੌਜਵਾਨ ਬੱਚਿਆਂ ਨੂੰ ਜਦੋਂ ਅਸਲੀਅਤ ਦਾ ਗਿਆਨ ਹੋਇਆ ਤਾਂ ਪੂਰੇ ਪਰਿਵਾਰ ਨੇ ਬਿਨਾ ਕਿਸੇ ਦਬਾਅ ਦੇ ਹਿੰਦੂ ਧਰਮ ਨੂੰ ਅਪਣਾ ਲਿਆ ਹੈ।

ਉਨ੍ਹਾਂ ਨੇ ਪੂਰੀ ਹਿੰਦੂ ਪਰੰਪਰਾ ਦੇ ਨਾਲ ਜਨੇਊ ਧਾਰਨ ਕਰਕੇ ਹਿੰਦੂ ਧਰਮ ਨੂੰ ਅਪਣਾਇਆ ਹੈ। ਰਮੇਸ਼ ਨੇ ਕਿਹਾ ਹੈ ਕਿ ਲਾਕਡਾਊਨ ਹੋਣ ਦੇ ਬਾਵਜੂਦ ਕੁਝ ਲੋਕ ਕਟੱੜਤਾ ਦਿਖਾਉਣ ਲਈ ਜਮਾਤ 'ਚ ਬੈਠ ਰਹੇ ਹਨ ਜੋ ਮਨੁੱਖੀ ਧਰਮ ਦੇ ਖਿਲਾਫ ਹੈ ਕਿਉਂਕਿ ਸਾਰੇ ਧਰਮਾਂ ਤੋਂ ਵੱਡਾ ਮਾਨਵਤਾ ਦਾ ਧਰਮ ਹੈ। ਪਿੰਡ ਦੇ ਸਰਪੰਚ ਪੁਰਸ਼ੋਤਮ ਸ਼ਰਮਾ ਨੇ ਕਿਹਾ ਹੈ ਕਿ ਸੰਵਿਧਾਨ ਦੇ ਅਨੁਸਾਰ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਇਸ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਬਲਕਿ ਇਨ੍ਹਾਂ ਦੇ ਫੈਸਲੇ ਦਾ ਸਨਮਾਣ ਪੂਰਾ ਪਿੰਡ ਕਰਦਾ ਹੈ।


Iqbalkaur

Content Editor

Related News