ਚੀਨ ''ਚ 6 ਭਾਰਤੀਆਂ ਨੂੰ ਏਅਰ ਇੰਡੀਆ ਦੇ ਜਹਾਜ਼ ''ਚ ਚੱਡ਼ਣ ਤੋਂ ਰੋਕਿਆ ਗਿਆ

02/01/2020 10:38:13 PM

ਬੀਜਿੰਗ - ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵੁਹਾਨ ਵਿਚ ਫਸੇ 6 ਭਾਰਤੀਆਂ ਨੂੰ ਤੇਜ਼ ਬੁਖਾਰ ਦੇ ਚੱਲਦੇ ਏਅਰ ਇੰਡੀਆ ਦੀ ਪਹਿਲੀ ਵਿਸ਼ੇਸ਼ ਉਡਾਣ ਵਿਚ ਨਹੀਂ ਚੱਡ਼ਣ ਦਿੱਤਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਪਹਿਲੀ ਉਡਾਣ ਵੁਹਾਨ ਵਿਚ ਫਸੇ 324 ਲੋਕਾਂ ਨੂੰ ਲੈ ਕੇ ਉਥੋਂ ਰਵਾਨਾ ਹੋਈ। ਅਧਿਕਾਰੀਆਂ ਨੇ ਪੀ. ਟੀ. ਆਈ. ਭਾਸ਼ਾ ਨੂੰ ਦੱਸਿਆ ਕਿ 6 ਭਾਰਤੀ ਜਹਾਜ਼ ਵਿਚ ਸਵਾਰ ਨਹੀਂ ਹੋ ਪਾਏ ਕਿਉਂਕਿ ਪ੍ਰੀਖਣ ਵਿਚ ਉਨ੍ਹਾਂ ਦੇ ਤੇਜ਼ ਬੁਖਾਰ ਨਾਲ ਪੀਡ਼ਤ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਚੀਨੀ ਇਮੀਗੇ੍ਰਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਹੁਣ ਇਨ੍ਹਾਂ 6 ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੀਖਣ ਤੋਂ ਗੁਜਰਣਾ ਪੈ ਸਕਦਾ ਹੈ ਕਿ ਉਨ੍ਹਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਹਨ ਜਾਂ ਨਹੀਂ। ਭਾਰਤੀਆਂ ਨੂੰ ਕੱਢੇ ਜਾਣ ਤੋਂ ਪਹਿਲਾਂ ਭਾਰਤੀ ਦੂਤਘਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਡਾਣ ਤੋਂ ਪਹਿਲਾਂ ਉਨ੍ਹਾਂ ਦਾ ਪ੍ਰੀਖਣ ਕੀਤਾ ਜਾਵੇਗਾ ਅਤੇ ਭਾਰਤ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਤੱਕ ਵੱਖਰੇ ਕੇਂਦਰ ਵਿਚ ਰੱਖਿਆ ਜਾਵੇਗਾ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਵੁਹਾਨ ਤੋਂ 3 ਨਾਬਾਲਿਗਾਂ, 211 ਵਿਦਿਆਰਥੀਆਂ ਅਤੇ 110 ਕੰਮਕਾਜੀ ਪੇਸ਼ੇਵਰਾਂ ਨੂੰ ਲੈ ਕੇ ਸਵੇਰੇ 7-30 ਵਜੇ ਦਿੱਲੀ ਪਹੁੰਚਿਆ।


Khushdeep Jassi

Content Editor

Related News