ਗਊ ਹੱਤਿਆ ਦੇ ਦੋਸ਼ ''ਚ ਬਜਰੰਗ ਦਲ ਦੇ ਨੇਤਾ ਸਮੇਤ 6 ਲੋਕ ਗ੍ਰਿਫ਼ਤਾਰ

Friday, Feb 02, 2024 - 12:38 PM (IST)

ਗਊ ਹੱਤਿਆ ਦੇ ਦੋਸ਼ ''ਚ ਬਜਰੰਗ ਦਲ ਦੇ ਨੇਤਾ ਸਮੇਤ 6 ਲੋਕ ਗ੍ਰਿਫ਼ਤਾਰ

ਮੁਰਾਦਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਛਜਲੈਟ ਥਾਣੇ ਦੀ ਪੁਲਸ ਨੇ ਗਊ ਹੱਤਿਆ ਨਾਲ ਸਬੰਧਤ ਦੋ ਤਾਜ਼ਾ ਮਾਮਲਿਆਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਅਤੇ ਬਜਰੰਗ ਦਲ ਦੇ ਜ਼ਿਲ੍ਹਾ ਮੁਖੀ ਮੋਨੂੰ ਬਿਸ਼ਨੋਈ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਪੁਲਸ ਦੇ ਅਕਸ ਨੂੰ ਪ੍ਰਭਾਵਿਤ ਕਰਨ ਅਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੇ ਇਰਾਦੇ ਨਾਲ ਕੀਤੀ ਗਈ ਸੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੁਲਜ਼ਮਾਂ ਨੇ 16 ਜਨਵਰੀ ਨੂੰ ਛਜਲੈਟ ਥਾਣੇ ਦੇ ਛਤਰਪੁਰ ਵਿਚ ਇਕ ਗਾਂ ਦੇ ਅਵਸ਼ੇਸ਼ ਸੁੱਟ ਦਿੱਤੇ ਸਨ। ਪੁਲਸ ਨੇ ਦੱਸਿਆ ਕਿ ਮੋਨੂੰ ਬਿਸ਼ਨੋਈ ਅਤੇ ਹੋਰਾਂ ਨੇ ਇਕ ਗਾਂ ਚੋਰੀ ਕਰ ਲਈ ਅਤੇ ਇਕ ਜੰਗਲੀ ਖੇਤਰ ਵਿਚ ਉਸ ਨੂੰ ਮਾਰ ਦਿੱਤਾ। ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਹੇਮਰਾਜ ਮੀਨਾ ਨੇ ਕਿਹਾ,''ਖੇਤਰ ਵਿਚ ਤਣਾਅ ਪੈਦਾ ਕਰਨ ਅਤੇ ਛਜਲੈਟ ਥਾਣੇ ਦੇ ਇੰਸਪੈਕਟਰ ਇੰਚਾਰਜ (ਐੱਸਐੱਚਓ) ਨੂੰ ਨਿਸ਼ਾਨਾ ਬਣਾਉਣ ਲਈ ਘਟਨਾਵਾਂ ਦੀ ਯੋਜਨਾ ਬਣਾਈ ਗਈ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ।" ਐੱਸਐੱਸਪੀ ਨੇ ਦੱਸਿਆ ਕਿ 16 ਜਨਵਰੀ ਨੂੰ ਮੋਨੂੰ ਬਿਸ਼ਨੋਈ ਨੇ ਖੁਦ ਪੁਲਸ ਨੂੰ ਫੋਨ ਕਰਕੇ ਗਊ ਮਾਸ ਦੇ ਅਵਸ਼ੇਸ਼ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮ ਨੇ ਅਵਸ਼ੇਸ਼ ਕੋਲ ਕੁਝ ਕੱਪੜੇ ਵੀ ਰੱਖੇ ਹੋਏ ਸਨ, ਜਿਨ੍ਹਾਂ ਵਿਚ ਇਕ ਸਥਾਨਕ ਵਿਅਕਤੀ ਮਕਸੂਦ ਦੀ ਫੋਟੋ ਅਤੇ ਉਸ ਦਾ ਫ਼ੋਨ ਨੰਬਰ ਵੀ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ : ਵਿਆਹ ਦੇ ਜੋੜੇ 'ਚ ਪ੍ਰੀਖਿਆ ਦੇਣ ਯੂਨੀਵਰਸਿਟੀ ਪਹੁੰਚੀ ਲਾੜੀ, ਸਹੁਰੇ ਪਰਿਵਾਰ ਨੇ ਕੀਤੀ ਪੂਰੀ ਸਪੋਰਟ

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੇ ਨਾਲ-ਨਾਲ ਪੁਲਸ ਦੇ ਅਕਸ ਨੂੰ ਖ਼ਰਾਬ ਕਰਨਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਨੇ ਮਕਸੂਦ ਨੂੰ ਪੁੱਛ-ਗਿੱਛ ਲਈ ਬੁਲਾਇਆ ਤਾਂ ਉਸ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸ਼ਹਾਬੂਦੀਨ ਨੂੰ ਕਾਬੂ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ 28 ਜਨਵਰੀ ਨੂੰ ਜਦੋਂ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਮੋਨੂੰ ਬਿਸ਼ਨੋਈ ਨੇ ਇਕ ਵਾਰ ਫਿਰ ਪੁਲਸ ਨੂੰ ਜੰਗਲ 'ਚ ਗਊ ਹੱਤਿਆ ਦੀ ਸੂਚਨਾ ਦਿੱਤੀ ਅਤੇ ਇਕ ਵੀਡੀਓ ਵੀ ਅਪਲੋਡ ਕੀਤਾ, ਜਿਸ 'ਚ ਮਾਰੀ ਗਈ ਗਾਂ ਦੀ ਲਾਸ਼ ਦਿਖਾਈ ਗਈ। ਮੀਨਾ ਨੇ ਕਿਹਾ,''ਪੁਲਸ ਨੇ ਪਹਿਲਾਂ ਸ਼ਹਾਬੂਦੀਨ ਨੂੰ ਗਊ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਅਤੇ ਜਦੋਂ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੋਨੂੰ ਬਿਸ਼ਨੋਈ ਨੇ ਉਸ ਨੂੰ 16 ਜਨਵਰੀ ਨੂੰ ਇਕ ਗਾਂ ਦੀ ਲਾਸ਼ ਦੀ ਟਿਕਾਣੇ ਲਗਾਉਣ ਲਈ ਅਤੇ ਫਿਰ 28 ਜਨਵਰੀ ਨੂੰ ਉਸ ਨੇ ਇਕ ਹੋਰ ਗਾਂ ਚੋਰੀ ਕਰਕੇ ਉਸ ਨੂੰ ਮਾਰਨ ਲਈ ਪੈਸੇ ਦਿੱਤੇ ਸਨ।'' ਐੱਸਐੱਸਪੀ ਨੇ ਦੱਸਿਆ ਕਿ ਮੋਨੂੰ ਬਿਸ਼ਨੋਈ, ਸ਼ਹਾਬੂਦੀਨ ਤੋਂ ਇਲਾਵਾ ਪੁਲਸ ਨੇ ਇਸ ਮਾਮਲੇ ਵਿਚ ਮੋਨੂੰ ਬਿਸ਼ਨੋਈ ਦੇ ਮਦਦਗਾਰ ਰਮਨ ਚੌਧਰੀ ਅਤੇ ਰਾਜੀਵ ਚੌਧਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News