ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਤੇ ਲੱਗਾ ਅਰੁਣ ਜੇਤਲੀ ਦਾ 6 ਫੁੱਟ ਦਾ ਬੁੱਤ, ਅਮਿਤ ਸ਼ਾਹ ਨੇ ਕੀਤਾ ਉਦਘਾਟਨ

12/28/2020 2:06:56 PM

ਨਵੀਂ ਦਿੱਲੀ– ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਤੇ ਸੋਮਵਾਰ ਨੂੰ ਸਾਬਕਾ ਕੇਂਦਰੀ ਮੰਦਰੀ ਅਤੇ ਦਿੱਲੀ ਜ਼ਿਲਾ ਕ੍ਰਿਕਟ ਸੰਘ (DDCA) ਦੇ ਸਾਬਕਾ ਪ੍ਰਧਾਨ ਸਵਰਗੀ ਅਰੁਣ ਜੇਤਲੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਅਰੁਣ ਜੇਤਲੀ ਸਟੇਡੀਅਮ (ਫਿਰੋਜ਼ ਸ਼ਾਹ ਕੋਟਲਾ ਮੈਦਾਨ) ’ਚ ਹੋਏ ਇਸ ਪ੍ਰੋਗਰਾਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਖੇਡ ਮੰਤਰੀ ਕਿਰੇਣ ਰਿਜੀਜੂ ਅਤੇ ਵਿੱਤੀ ਰਾਜ ਮੰਤਰੀ ਅਤੇ BCCI ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਵੀ ਮੌਜੂਦ ਰਹੇ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਸਨਮਾਨ ਦੀ ਗੱਲ ਹੈ ਕਿ ਮੈਨੂੰ ਜੇਤਲੀ ਜੀ ਦੇ ਬੁੱਤ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਪ੍ਰੋਗਰਾਮ ’ਚ ਜੇਤਲੀ ਦੇ ਪੁੱਤਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਮੈਦਾਨ ਦੇ ਬਾਹਰ ਇਕ ਪੌਦਾ ਵੀ ਲਗਾਇਆ। 

ਪ੍ਰੋਗਰਾਮ ’ਚ BCCI ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੂਲੀ, ਕ੍ਰਿਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ ਵੀ ਮੌਜੂਦ ਰਹੇ। ਦੱਸ ਦੇਈਏ ਕਿ ਜੇਤਲੀ ਦਾ ਇਹ ਬੁੱਤ 6 ਫੁੱਟ ਦਾ ਹੈ। 1997 ਤੋਂ 2013 ਤਕ DDCA ਦੇ ਪ੍ਰਧਾਨ ਰਹੇ ਅਰੁਣ ਜੇਤਲੀ ਦਾ 2019 ’ਚ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਸੋਮਵਾਰ ਨੂੰ ਯਾਨੀ ਅੱਜ ਜਯੰਤੀ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਿਛਲੇ ਸਾਲ ਸਤੰਬਰ ’ਚ ਹੀ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਮ ਬਦਲ ਕੇ ਜੇਤਲੀ ਦੇ ਨਾਮ ’ਤੇ ਕਰ ਦਿੱਤਾ ਗਿਆ ਸੀ। ਇਸ ਬੁੱਤ ਨੂੰ ਲੈ ਕੇ ਹੀ ਹਾਲ ਹੀ ’ਚ ਵਿਵਾਦ ਵੀ ਹੋਇਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਸਪਿਨਰ ਬਿਸ਼ਨ ਸਿੰਘ ਬੇਦੀ ਨੇ DDCA ਦੇ ਇਸ ਫੈਸਲੇ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਇਸ ਦੇ ਖ਼ਿਲਾਫ਼ ਬੇਦੀ ਨੇ DDCA ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਨਾਲ ਹੀ ਕੋਟਲਾ ਮੈਦਾਨ ’ਤੇ ਬਣੇ ਦਰਸ਼ਕਾਂ ਦੇ ਸਟੈਂਡ ਤੋਂ ਆਪਣਾ ਨਾਮ ਹਟਾਉਣ ਦੀ ਮੰਗ ਕੀਤੀ ਸੀ।


Rakesh

Content Editor

Related News