ਸਮਾਜਿਕ ਦੂਰੀ ਲਈ 6 ਫੁੱਟ ਕਾਫੀ ਨਹੀਂ ਕਿਉਂਕਿ 20 ਫੁੱਟ ਤੱਕ ਫੈਲ ਸਕਦੈ ਵਾਇਰਸ : ਅਧਿਐਨ

05/27/2020 7:22:36 PM

ਲਾਸ ਏਜੰਲਸ - ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ-ਦੂਜੇ ਤੋਂ 6 ਛੁੱਟ ਦੀ ਦੂਰੀ ਬਣਾਉਣ ਦਾ ਨਿਯਮ ਨਾਕਾਫੀ ਹੈ, ਕਿਉਂਕਿ ਇਹ ਜਾਨਲੇਵਾ ਵਾਇਰਸ ਛਿੱਕਣ ਜਾਂ ਖੰਗਣ ਨਾਲ ਕਰੀਬ 20 ਫੁੱਟ ਦੀ ਦੂਰੀ ਤੱਕ ਜਾ ਸਕਦਾ ਹੈ। ਸਾਇੰਸਦਾਨਾਂ ਨੇ ਵਿਭਿੰਨ ਵਾਤਾਵਰਣ ਦੀਆਂ ਸਥਿਤੀਆਂ ਵਿਚ ਖੰਗਣ, ਛਿੱਕਣ ਅਤੇ ਸਾਹ ਛੱਡਣ ਦੌਰਾਨ ਨਿਕਲਣ ਵਾਲੀ ਇਨਫੈਕਸ਼ਨ ਦੀਆਂ ਬੂੰਦਾਂ ਦੇ ਪ੍ਰਸਾਰ ਦਾ ਮਾਡਲ ਤਿਆਰ ਕੀਤਾ ਹੈ ਅਤੇ ਪਾਇਆ ਕਿ ਕੋਰੋਨਾਵਾਇਰਸ ਸਰਦੀ ਅਤੇ ਨਮੀ ਵਾਲੇ ਮੌਸਮ ਵਿਚ 3 ਗੁਣਾ ਤੱਕ ਫੈਲ ਸਕਦਾ ਹੈ। ਇਨ੍ਹਾਂ ਖੋਜਕਾਰਾਂ ਵਿਚ ਅਮਰੀਕਾ ਦੇ ਸਾਂਤਾ ਬਾਰਬਰਾ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰ ਵੀ ਸ਼ਾਮਲ ਹਨ।

ਉਨ੍ਹਾਂ ਮੁਤਾਬਕ, ਛਿੱਕਣ ਜਾਂ ਖੰਗਣ ਦੌਰਾਨ ਨਿਕਲੀਆਂ ਇਨਫੈਕਸ਼ਨ ਦੀਆਂ ਬੂੰਦਾਂ ਵਾਇਰਸ ਨੂੰ 20 ਫੁੱਟ ਦੀ ਦੂਰੀ ਤੱਕ ਲਿਜਾ ਸਕਦੀਆਂ ਹਨ। ਲਿਹਾਜ਼ਾ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੌਜੂਦਾ 6 ਛੁੱਟ ਦੀ ਸਮਾਜਿਕ ਦੂਰੀ ਦਾ ਨਿਯਮ ਨਾਕਾਫੀ ਹੈ। ਪਿਛਲੇ ਸੋਧ ਦੇ ਆਧਾਰ 'ਤੇ ਉਨ੍ਹਾਂ ਦੱਸਿਆ ਕਿ ਛਿੱਕਣ, ਖੰਗਣ ਅਤੇ ਇਥੋਂ ਤੱਕ ਕਿ ਗੱਲਬਾਤ ਨਾਲ ਕਰੀਬ 40,000 ਬੂੰਦਾਂ ਦੀ ਐਰੋਡਾਇਨਾਮਿਕਸ, ਗਰਮੀ ਅਤੇ ਵਾਤਾਵਰਣ ਦੇ ਨਾਲ ਉਨ੍ਹਾਂ ਦੇ ਨਾਲ ਬਦਲਾਅ ਦੀ ਪ੍ਰਕਿਰਿਆ ਵਾਇਰਸ ਦੇ ਪ੍ਰਸਾਰ ਦੀ ਪ੍ਰਭਾਵਸ਼ੀਲਤਾ ਨਿਰਧਾਰਤ ਕਰ ਸਕਦੀ ਹੈ। ਸਾਇੰਸਦਾਨਾਂ ਨੇ ਪਾਇਆ ਕਿ ਸਾਹ, ਬੂੰਦਾਂ ਦੇ ਜ਼ਰੀਏ ਕੋਵਿਡ-19 ਦਾ ਸੰਚਾਰਣ ਰਾਹ ਘੱਟ ਦੂਰੀ ਦੀਆਂ ਬੂੰਦਾਂ ਅਤੇ ਲੰਬੀਆਂ ਦੂਰੀ ਦੇ ਐਰੋਸਲ ਕਣਾਂ ਨੂੰ ਵਿਚ ਵੰਡਿਆ ਜਾਂਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਵੱਡੀਆਂ ਬੂੰਦਾਂ ਗੰਭੀਰਤਾ ਕਾਰਨ ਆਮ ਤੌਰ 'ਤੇ ਕਿਸੇ ਚੀਜ਼ 'ਤੇ ਜਮ ਜਾਂਦੀਆਂ ਹਨ ਜਦਕਿ ਛੋਟੀਆਂ ਬੂੰਦਾਂ, ਐਰੋਸੋਲ ਕਣਾਂ ਨੂੰ ਬਣਾਉਣ ਦੇ ਲਈ ਤੇਜ਼ੀ ਨਾਲ ਭਾਫ ਬਣ ਜਾਂਦੀਆਂ ਹਨ, ਇਹ ਕਣ ਵਾਇਰਸ ਲਿਜਾਣ ਵਿਚ ਸਮਰੱਥ ਹੁੰਦੀਆਂ ਹਨ ਅਤੇ ਘੰਟਿਆਂ ਤੱਕ ਹਵਾ ਵਿਚ ਘੁੰਮਦੀਆਂ ਹਨ।

ਉਨ੍ਹਾਂ ਦੇ ਵਿਸ਼ਲੇਸ਼ਣ ਮੁਤਾਬਕ, ਮੌਸਮ ਦਾ ਪ੍ਰਭਾਵ ਵੀ ਹਮੇਸ਼ਾ ਇਕੋਂ ਜਿਹਾ ਨਹੀਂ ਹੁੰਦਾ ਹੈ। ਖੋਜਕਾਰਾਂ ਨੇ ਦੱਸਿਆ ਕਿ ਘੱਟ ਤਾਪਮਾਨ ਅਤੇ ਜ਼ਿਆਦਾ ਨਮੀ ਵਾਲੀਆਂ ਬੂੰਦਾਂ ਦੇ ਜ਼ਰੀਏ ਹੋਣ ਵਾਲੇ ਸੰਚਾਰ ਵਿਚ ਮਦਦਗਾਰ ਹੁੰਦੀ ਹੈ ਜਦਕਿ ਜ਼ਿਆਦਾ ਤਾਪਮਾਨ ਅਤੇ ਘੱਟ ਨਮੀ ਵਾਲੇ ਐਰੋਸੋਲ ਕਣਾਂ ਨੂੰ ਬਣਾਉਣ ਵਿਚ ਸਹਾਇਕ ਹੁੰਦਾ ਹੈ। ਸਾਇੰਸਦਾਨਾਂ ਨੇ ਅਧਿਐਨ ਵਿਚ ਲਿੱਖਿਆ ਹੈ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵੱਲੋਂ ਦੱਸੀ 6 ਫੁੱਟ ਦੀ ਦੂਰੀ ਵਾਤਾਵਰਾਣ ਦੀਆਂ ਕੁਝ ਸਥਿਤੀਆਂ ਵਿਚ ਨਾਕਾਫੀ ਹੋ ਸਕਦੀ ਹੈ ਕਿਉਂਕਿ ਠੰਡੇ ਅਤੇ ਨਮੀ ਵਾਲੇ ਮੌਸਮ ਵਿਚ ਛਿੱਕਣ ਅਤੇ ਖੰਗਣ ਦੌਰਾਨ ਨਿਕਲਣ ਵਾਲੀਆਂ ਬੂੰਦਾਂ 6 ਮੀਟਰ (19.7 ਫੁੱਟ) ਦੂਰ ਜਾ ਸਕਦੀਆਂ ਹਨ। ਅਧਿਐਨ ਵਿਚ ਰੇਖਾਂਕਿਤ ਕੀਤਾ ਗਿਆ ਹੈ ਕਿ ਗਰਮ ਅਤੇ ਖੁਸ਼ਕ ਮੌਸਮ ਵਿਚ ਇਹ ਬੂੰਦਾਂ ਤੇਜ਼ੀ ਨਾਲ ਭਾਫ ਬਣ ਕੇ ਐਰੋਸੋਲ ਕਣਾਂ ਵਿਚ ਬਦਲ ਜਾਂਦੀਆਂ ਹਨ ਜੋ ਲੰਬੀ ਦੂਰੀ ਤੱਕ ਵਾਇਰਸ ਫੈਲਾਉਣ ਵਿਚ ਸਮਰੱਥ ਹੁੰਦੀਆਂ ਹਨ। ਉਸ ਵਿਚ ਕਿਹਾ ਗਿਆ ਹੈ ਕਿ ਇਹ ਛੋਟੇ ਕਣ ਫੇਫੜਿਆਂ ਦੇ ਅੰਦਰ ਦਾਖਲ ਹੋ ਸਕਦੇ ਹਨ। ਸਾਇੰਸਦਾਨਾਂ ਨੇ ਕਿਹਾ ਕਿ ਮਾਸਕ ਲਾਉਣ ਨਾਲ ਐਰੋਸੋਲ ਕਣ ਦੇ ਜ਼ਰੀਏ ਵਾਇਰਸ ਦਾ ਪ੍ਰਸਾਰ ਹੋਣ ਦੀ ਸੰਭਾਵਨਾ ਪ੍ਰਭਾਵੀ ਰੂਪ ਤੋਂ ਘੱਟ ਹੁੰਦੀ ਹੈ।


Khushdeep Jassi

Content Editor

Related News