ਨੋਇਡਾ ਤੋਂ ਪਰਤੇ ਸ਼ਖਸ ਨੇ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਇਨਫੈਕਟਡ
Tuesday, Mar 31, 2020 - 12:35 PM (IST)
ਬਰੇਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਹੀ ਪਰਿਵਾਰ ਦੇ 6 ਮੈਂਬਰਾਂ ਕੋਰੋਨਾ ਇਨਫੈਕਟਡ ਮਿਲੇ ਹਨ। ਦੱਸ ਦੇਈਏ ਕਿ ਅੱਜ ਭਾਵ ਮੰਗਲਵਾਰ ਸਵੇਰਸਾਰ ਆਈ ਇਸ ਰਿਪੋਰਟ ਤੋਂ ਬਾਅਦ ਜ਼ਿਲੇ 'ਚ ਹਫੜਾ-ਦਫੜੀ ਮੱਚ ਗਈ ਹੈ। ਇਸ ਪਰਿਵਾਰ ਦਾ ਇਕ ਸ਼ਖਸ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਨਾਲ ਇਨਫੈਕਟਡ ਮਿਲਿਆ ਸੀ ਫਿਲਹਾਲ ਪਰਿਵਾਰ ਦੇ ਸਾਰੇ ਪਾਜ਼ੀਟਿਵ ਲੋਕਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ ਹਾਲਾਂਕਿ ਸ਼ਖਸ ਦੇ 2 ਸਾਲ ਦੇ ਬੇਟੇ ਅਤੇ ਪਰਿਵਾਰ ਦੇ 2 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਪਰਿਵਾਰ ਨੂੰ ਥੋੜੀ ਰਾਹਤ ਮਿਲੀ ਹੈ।
ਦੱਸਣਯੋਗ ਹੈ ਕਿ ਸੁਭਾਸ਼ ਨਗਰ 'ਚ ਰਹਿਣ ਵਾਲਾ ਇਹ ਸ਼ਖਸ 22 ਮਾਰਚ ਨੂੰ ਨੋਇਡਾ ਤੋਂ ਵਾਪਸ ਪਰਤਿਆ ਸੀ। ਸ਼ਖਸ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਕੋਰੋਨਾ ਵਾਇਰਸ ਦੇ ਲੱਛਣ ਦਿਸਣ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਨੂੰ ਕੁਆਰੰਟੀਨ ਕਰਕੇ ਜਾਂਚ ਲਈ ਸੈਂਪਲ ਲਖਨਊ ਭੇਜਿਆ ਸੀ। ਸ਼ਖਸ ਨੂੰ ਆਈਸੋਲੇਸ਼ਨ 'ਚ ਰੱਖ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲਖਨਊ ਭੇਜੇ ਗਏ ਨੌਜਵਾਨ ਦੇ ਪਰਿਵਾਰ ਦੇ ਸੈਂਪਲਾਂ ਦੀ ਜਾਂਚ ਦੀ ਰਿਪੋਰਟ ਮੰਗਲਵਾਰ ਨੂੰ ਆਈ। ਜਾਂਚ ਰਿਪੋਰਟ 'ਚ ਪਰਿਵਾਰ ਦੇ 5 ਮੈਂਬਰਾਂ 'ਚੋਂ ਸ਼ਖਸ ਦੀ ਪਤਨੀ, ਮਾਤਾ, ਪਿਤਾ, ਭਰਾ ਅਤੇ ਭੈਣ ਵੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਪਰਿਵਾਰ ਦੇ 6 ਲੋਕਾਂ 'ਚ ਕੋਰੋਨਾ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ। ਅਧਿਕਾਰੀਆਂ ਨੇ ਦੱਸਿਆ ਹੈ ਕਿ ਨੋਇਡਾ ਤੋਂ ਵਾਪਸ ਪਰਤਣ ਤੋਂ ਬਾਅਦ ਸ਼ਖਸ ਨੂੰ ਘਰ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਕਿਸੇ ਹੋਰ ਦੇ ਸੰਪਰਕ 'ਚ ਨਹੀਂ ਆਇਆ।
ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਸ਼ਖਸ ਨੋਇਡਾ ਦੀ ਇਕ ਅੱਗ ਬੁਝਾਉਣ ਵਾਲੇ ਉਪਕਰਣ ਬਣਾਉਣ ਵਾਲੀ ਕੰਪਨੀ 'ਚ ਕੰਮ ਕਰਦਾ ਸੀ। ਉਹ ਉੱਥੋ ਹੀ ਇਨਫੈਕਟਡ ਹੋ ਕੇ ਆਇਆ ਸੀ। ਉਹ ਜਿਸ ਕੰਪਨੀ 'ਚ ਕੰਮ ਕਰਦਾ ਸੀ ਉਸ ਕੰਪਨੀ ਦੇ ਕਈ ਹੋਰ ਲੋਕਾਂ ਵੀ ਕੋਰੋਨਾ ਇਨਫੈਕਟਡ ਦੇ ਪਾਜ਼ੀਟਿਵ ਮਿਲੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਹੀ ਪਰਿਵਾਰ 'ਚ 8 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਸੀ। ਇਹ ਉਸੇ ਪਰਿਵਾਰ ਦੇ ਸੀ ਜਿਸ 'ਚ ਪਹਿਲਾਂ 5 ਲੋਕਾਂ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਏ ਸੀ, ਕੁੱਲ ਮਿਲਾ ਕੇ ਪਰਿਵਾਰ 'ਚ 13 ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋ ਗਈ ਹੈ। ਇਸ ਦੌਰਾਨ ਹੁਣ ਪੀੜਤਾਂ ਦੀ ਤਾਦਾਦ ਵੱਧ ਸਕਦੀ ਹੈ। ਕਿਉਂਕਿ 46 'ਚੋਂ 11 ਦੀ ਹੀ ਰਿਪੋਰਟ ਆਈ ਹੈ। ਪਰਿਵਾਰ 'ਚ ਚੇਨ ਆਫ ਟ੍ਰਾਂਸਮਿਸ਼ਨ ਨਾਲ ਬਾਕੀ ਲੋਕਾਂ ਨੂੰ ਟ੍ਰੇਸ ਕੀਤਾ ਗਿਆ ਹੈ।