6 ਮੁੰਡਿਆਂ ਨੇ 15 ਸਾਲਾ ਨਾਬਾਲਿਗਾ ਨਾਲ 6 ਮਹੀਨੇ ਤੱਕ ਕੀਤਾ ਜਬਰ ਜ਼ਿਨਾਹ

Sunday, Aug 30, 2020 - 09:03 PM (IST)

6 ਮੁੰਡਿਆਂ ਨੇ 15 ਸਾਲਾ ਨਾਬਾਲਿਗਾ ਨਾਲ 6 ਮਹੀਨੇ ਤੱਕ ਕੀਤਾ ਜਬਰ ਜ਼ਿਨਾਹ

ਜੈਪੁਰ - ਰਾਜਸਥਾਨ ਦੇ ਜੋਧਪੁਰ ਤੋਂ ਇੱਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਹਿਰ ਦੇ ਰਾਜੀਵ ਗਾਂਧੀ ਨਗਰ ਥਾਣਾ ਇਲਾਕੇ 'ਚ ਇੱਕ 15 ਸਾਲ ਦੀ ਨਬਾਲਿਗ ਨਾਲ ਗੁਆਂਢ 'ਚ ਰਹਿਣ ਵਾਲੇ 6 ਮੁੰਡਿਆਂ ਨੇ ਬਲਾਤਕਾਰ ਕੀਤਾ। ਇਹ ਸਾਰੇ ਲੋਕ ਪਿਛਲੇ ਛੇ ਮਹੀਨੇ ਤੋਂ ਕੁੜੀ ਨੂੰ ਡਰਾ-ਧਮਕਾ ਕੇ ਕੁਕਰਮ ਕਰ ਰਹੇ ਸਨ। ਇਸ 'ਚ ਚਾਰ ਨਬਾਲਿਗ ਹਨ। ਇੱਕ ਮੁੰਡੇ ਨੇ ਸ਼ਨੀਵਾਰ ਨੂੰ ਕੁੜੀ ਨਾਲ ਇੱਕ ਵਾਰ ਫਿਰ ਕੁਕਰਮ ਕੀਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਰਾਜੀਵ ਗਾਂਧੀ ਪੁਲਸ ਥਾਣੇ ਪਹੁੰਚੀ। ਜਿੱਥੇ ਉਸ ਨੇ ਆਪਣੇ ਨਾਲ ਹੋਈ ਹੱਡ-ਬੀਤੀ ਥਾਣਾ ਅਧਿਕਾਰੀ ਨੂੰ ਦੱਸੀ।

ਕੁੜੀ ਦੀ ਸ਼ਿਕਾਇਤ 'ਤੇ ਪੁਲਸ ਨੇ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰਾਜੀਵ ਗਾਂਧੀ ਥਾਣਾ ਖੇਤਰ 'ਚ ਰਹਿਣ ਵਾਲੀ ਇੱਕ ਨਬਾਲਿਗਾ ਦੀ ਦੋਸਤੀ ਇੱਕ ਨਬਾਲਿਗ ਮੁੰਡੇ ਨਾਲ ਹੋਈ ਸੀ। ਉਸ ਤੋਂ ਬਾਅਦ ਕੁੜੀ ਦੀ ਦੋਸਤੀ ਦੂਜੇ ਮੁੰਡਿਆਂ ਨਾਲ ਹੋਈ। ਜਿਸ 'ਚੋਂ 2 ਮੁੰਡਿਆਂ ਨੇ ਨਬਾਲਿਗ ਨਾਲ ਦੋਸਤੀ ਕਰ ਉਸ ਦੇ ਨਾਲ ਕੁਕਰਮ ਕੀਤਾ ਅਤੇ ਬਾਅਦ 'ਚ ਬਲੈਕਮੇਲ ਕਰ ਉਸ ਦੇ ਨਾਲ ਕਈ ਮਹੀਨਿਆਂ ਤੱਕ ਕੁਕਰਮ ਕਰਦੇ ਰਹੇ। ਨਾਲ ਹੀ ਇਹ ਗੱਲ ਘਰਵਾਲਿਆਂ ਨੂੰ ਨਾ ਕਹਿਣ ਨੂੰ ਲੈ ਕੇ ਵੀ ਦਬਾਅ ਬਣਾਇਆ।

ਇਸ ਮਾਮਲੇ 'ਚ ਏ.ਸੀ.ਪੀ. ਨੀਰਜ ਸ਼ਰਮਾ ਨੇ ਦੱਸਿਆ ਕਿ ਬਾਅਦ 'ਚ ਪੀੜਤਾ ਦੀ ਮਾਂ ਵੀ ਥਾਣੇ ਪਹੁੰਚੀ ਅਤੇ ਨਬਾਲਿਗ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਕੁਕਰਮ ਕਰਨ ਵਾਲੇ 2 ਮੁੰਡਿਆਂ ਦੀ ਵੀ ਪੁਲਸ ਤਲਾਸ਼ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ ਅਤੇ ਉਹ ਕਾਫ਼ੀ ਡਰੀ ਹੋਈ ਹੈ, ਘਰ ਜਾਣ ਲਈ ਤਿਆਰ ਨਹੀਂ ਹੈ। ਇਸ ਲਈ ਨਬਾਲਿਗਾ ਨੂੰ ਬਾਲਿਕਾ ਗ੍ਰਹਿ ਭੇਜਿਆ ਗਿਆ ਹੈ।


author

Inder Prajapati

Content Editor

Related News