ਗ੍ਰੇਟਰ ਨੋਇਡਾ : ਰਾਗਿਨੀ ਗਾਇਕ ਸੁਸ਼ਮਾ ਦੇ ਕਤਲ ਮਾਮਲੇ ''ਚ 2 ਸ਼ਾਰਪ ਸ਼ੂਟਰ ਸਣੇ 6 ਗ੍ਰਿਫਤਾਰ

Sunday, Oct 06, 2019 - 09:51 PM (IST)

ਗ੍ਰੇਟਰ ਨੋਇਡਾ : ਰਾਗਿਨੀ ਗਾਇਕ ਸੁਸ਼ਮਾ ਦੇ ਕਤਲ ਮਾਮਲੇ ''ਚ 2 ਸ਼ਾਰਪ ਸ਼ੂਟਰ ਸਣੇ 6 ਗ੍ਰਿਫਤਾਰ

ਨੋਇਡਾ — ਗ੍ਰੇਟਰ ਨੋਇਡਾ ਪੁਲਸ ਨੇ ਰਾਗਿਨੀ ਗਾਇਕ ਸੁਸ਼ਮਾ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਪੁਲਸ ਇਸ ਮਾਮਲੇ 'ਚ ਹੁਣ ਤਕ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਸ ਨੇ ਕਤਲਕਾਂਡ 'ਚ ਸ਼ਾਮਲ 2 ਸ਼ਾਰਪ ਸ਼ੂਟਰਾਂ ਤੇ ਗਾਇਕ ਸੁਸ਼ਮਾ ਦੇ ਲਿਵ ਇਨ ਪਾਰਟਰਨ ਗਜੇਂਦਰ ਭਾਟੀ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਐਤਵਾਰ ਨੂੰ ਸ਼ਾਰਪ ਸ਼ੂਟਰਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ। ਇਸ 'ਚ ਸ਼ਾਰਪ ਸ਼ੂਟਰ ਸੰਦੀਪ ਅਤੇ ਮੁਕੇਸ਼ ਦੇ ਪੈਰ 'ਚ ਗੋਲੀ ਲੱਗੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਮੁਕਾਬਲਾ ਨੋਇਡਾ ਸੈਕਟਰ ਬੀਟਾ-2 ਗੋਲ ਚੱਕਰ ਕੋਲ ਹੋਇਆ। ਪੁਲਸ ਨੇ ਗਾਇਕਾ ਸੁਸ਼ਮਾ ਦੇ ਲਿਵ ਇਨ ਪਾਰਟਨਰ ਗਜੇਂਦਰ ਭਾਟੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਦੋਸ਼ ਹੈ ਕਿ ਭਾਟੀ ਨੇ ਹੀ ਸੁਸ਼ਮਾ ਦੇ ਕਤਲ ਦੀ ਸੁਪਾਰੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗਾਇਕ ਸੁਸ਼ਮਾ ਸੰਪਤੀ ਲਈ ਗਜੇਂਦਰ ਭਾਟੀ ਨੂੰ ਬਲੈਕਮੇਲ ਕਰ ਰਹੀ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਰਾਗਿਨੀ ਗਾਇਕ ਸੁਸ਼ਮਾ ਦੀ ਗਜੇਂਦਰ ਭਾਟੀ ਦੇ ਘਰ ਦੇ ਸਾਹਮਣੇ ਬਾਇਕ ਸਵਾਰ ਸ਼ੂਟਰਾਂ ਨੇ ਗੋਲੀਮਾਰ ਕੇ ਕਤਲ ਕਰ ਦਿੱਤਾ ਸੀ। ਸੁਸ਼ਮਾ ਨੂੰ ਚਾਰ ਗੋਲੀਆਂ ਲੱਗੀਆਂ ਸਨ।


author

Inder Prajapati

Content Editor

Related News