ਭਾਰਤ ’ਚ ਲਗਭਗ 6.2 ਕਰੋੜ ਆਵਾਰਾ ਕੁੱਤੇ ਤੇ 91 ਲੱਖ ਆਵਾਰਾ ਬਿੱਲੀਆਂ : ਰਿਪੋਰਟ
Saturday, Nov 27, 2021 - 10:53 AM (IST)
ਨਵੀਂ ਦਿੱਲੀ– ਭਾਰਤ ਵਿਚ ਲਗਭਗ 6.2 ਕਰੋੜ ਆਵਾਰਾ ਕੁੱਤੇ ਅਤੇ 91 ਲੱਖ ਆਵਾਰਾ ਬਿੱਲੀਆਂ ਹਨ। ਸਟੇਟ ਆਫ ਪੈੱਟ ਹੋਮਲੈੱਸਨੈੱਸ ਇੰਡੈਕਸ ਰਿਪੋਰਟ ਮੁਤਾਬਕ ਭਾਰਤ ਵਿਚ ਲਗਭਗ 8 ਕਰੋੜ ਬੇਘਰ ਬਿੱਲੀਆਂ ਅਤੇ ਕੁੱਤੇ ਸੜਕਾਂ ’ਤੇ ਰਹਿ ਰਹੇ ਹਨ। ਪੈੱਟ ਹੋਮਲੈੱਸਨੈੱਸ ਇੰਡੈਕਸ ਵਿਚ ਭਾਰਤ ਨੂੰ 10 ਅੰਕਾਂ ਦੇ ਪੈਮਾਨੇ ’ਤੇ ਸਿਰਫ 2.4 ਅੰਕ ਮਿਲੇ ਹਨ। ਰਿਪੋਰਚਟ ਵਿਚ ਕਿਹਾ ਗਿਆ ਹੈ ਕਿ ਲਗਭਗ 68 ਫੀਸਦੀ (ਲਗਭਗ 10 ਵਿਚੋਂ 7) ਆਬਾਦੀ ਦਾ ਕਹਿਣਾ ਹੈ ਕਿ ਉਹ ਹਫਤੇ ਵਿਚ ਘੱਟ ਤੋਂ ਘੱਟ ਇਕ ਵਾਰ ਇਕ ਆਵਾਰਾ ਬਿੱਲੀ ਦੇਖਦੇ ਹਨ, ਜਦਕਿ ਲਗਭਗ 77 ਫੀਸਦੀ (10 ਵਿਚ 8) ਦਾ ਕਹਿਣਾ ਹੈ ਕਿ ਹਫਤੇ ਵਿਚ ਘੱਟ ਤੋਂ ਘੱਟ ਇਕ ਵਾਰ ਉਹ ਇਕ ਆਵਾਰਾ ਕੁੱਤੇ ਨੂੰ ਦੇਖਦੇ ਹਨ। ਸ਼ੈਲਟਰ ਹੋਮ ਵਿਚ 88 ਲੱਖ ਆਵਾਰਾ ਕੁੱਤੇ ਅਤੇ ਬਿੱਲੀਆਂ ਹਨ। ਸੂਚਕਾਂਕ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ 85 ਫੀਸਦੀ ਪਾਲਤੂ ਜਾਨਵਰ ਪਾਲਣ ਵਾਲੇ ਹਨ। ਭਾਰਤ ਵਿਚ ਆਮ ਆਬਾਦੀ ਦੇ 61 ਫੀਸਦੀ ਦਾ ਕਹਿਣਾ ਹੈ ਕਿ ਉਹ ਦੂਰੀ, ਮਾਣ-ਸਨਮਾਨ ਜਾਂ ਸਹੂਲਤਾਂ ਵਰਗੇ ਵਿਵਹਾਰਿਕ ਕਾਰਨਾਂ ਕਾਰਨ ਡਾਕਟਰ ਕੋਲ ਨਹੀਂ ਜਾਂਦੇ ਹਨ। ਇਹ ਗਲੋਬਲ ਔਸਤ 31 ਫੀਸਦੀ ਤੋਂ ਬਹੁਤ ਵੱਧ ਹੈ ਅਤੇ ਸੂਚਕਾਂਕ ਮੁਤਾਬਕ ਇਹ ‘ਆਲ ਪੇੱਟਸ ਕੇਅਰ ਫਾਰ’ ਸਕੋਲ ਨੂੰ ਹੇਠਾਂ ਲਿਜਾਂਦਾ ਹੈ।
ਇਹ ਵੀ ਪੜ੍ਹੋ– ਕੱਦ ਛੋਟਾ ਪਰ ਹੌਸਲੇ ਬੁਲੰਦ, 3 ਫੁੱਟ ਦੇ ਇਸ ਸ਼ਖ਼ਸ ਦੀ ਕਹਾਣੀ ਤੁਹਾਡੇ ਅੰਦਰ ਵੀ ਭਰ ਦੇਵੇਗੀ ਜੋਸ਼
ਪਾਲਤੂ ਜਾਨਵਰਾਂ ਨੂੰ ਵੀ ਸੜਕ ’ਤੇ ਛੱਡਿਆ
ਇਸ ਵਿਸ਼ੇ ’ਤੇ ਭਾਰਤ ਵਿਚ ਪਸ਼ੁ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਇਕ ਗੈਰ-ਸਰਕਾਰੀ ਸੰਗਠਨ ਪੀਪੁਲ ਫਾਰ ਐਨੀਮਲਸ (ਪੀ. ਐੱਫ. ਏ.) ਦੀ ਗੌਰੀ ਮੁਲੇਖੀ ਨੇ ਕਿਹਾ ਕਿ ਭਾਰਤ ਵਿਚ ਹਰ 100 ਲੋਕਾਂ ’ਤੇ ਘੱਟ ਤੋਂ ਘੱਟ ਤਿੰਨ ਆਵਾਰਾ ਕੁੱਤੇ ਹਨ ਅਤੇ ਉਨ੍ਹਾਂ ਨੇ ਆਵਾਰਾ ਜਾਨਵਰਾਂ ਵਿਚ ਵਾਧੇ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇੰਨਾ ਹੀ ਨਹੀਂ ਪਾਲਤੂ ਜਾਨਵਰ ਰੱਖਣ ਵਾਲੇ ਤਕਰੀਬਨ 50 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਘੱਟ ਤੋਂ ਘੱਟ ਇਕ ਪਾਲਤੂ ਜਾਨਵਰ ਨੂੰ ਸੜਕਾਂ ’ਤੇ ਛੱਡ ਦਿੱਤਾ ਹੈ। ਲਗਭਗ 34 ਫੀਸਤੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸੜਕਾਂ ’ਤੇ ਇਕ ਕੁੱਤੇ ਨੂੰ ਛੱਡ ਦਿੱਤਾ ਹੈ ਅਤੇ 32 ਫੀਸਦੀ ਨੇ ਇਕ ਬਿੱਲੀ ਨੂੰ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps
82 ਫੀਸਦੀ ਕੁੱਤਿਆਂ ਨੂੰ ਮੰਨਿਆ ਜਾਂਦੈ ਸਟ੍ਰੀਟ ਡਾਗ
ਅੰਕੜਿਆਂ ਮੁਤਾਬਕ, ਭਾਰਤ ਵਿਚ 82 ਫੀਸਦੀ ਕੁੱਤਿਆਂ ਨੂੰ ਸਟ੍ਰੀਟ ਡਾਗ ਮੰਨਿਆ ਜਾਂਦਾ ਹੈ ਅਤੇ 53 ਫੀਸਦੀ ਲੋਕਾਂ ਨੂੰ ਲਗਦਾ ਹੈ ਕਿ ਸਟ੍ਰੀਟ ਡਾਗ ਲੋਕਾਂ ਲਈ ਖਤਰਾ ਹਨ। 65 ਫੀਸਦੀ ਲੋਕ ਕੁੱਤੇ ਦੇ ਵੱਢਣ ਤੋਂ ਡਰਦੇ ਹਨ ਅਤੇ 82 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਗਲੀ ਦੇ ਕੁੱਤਿਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਸ਼ੈਲਟਰਸ ਵਿਚ ਰੱਖਿਆ ਜਾਣਾ ਚਾਹੀਦਾ ਹੈ। ਆਵਾਰਾ ਕੁੱਤਿਆਂ ਬਾਰੇ ਅਵੇਅਰ ਕਰਨ ਅਤੇ ਟੀਕਾਕਰਨ ਪਸ਼ੁ-ਮਨੁੱਖ ਸੰਘਰਸ਼ ਨੂੰ ਘੱਟ ਕਰ ਸਕਦਾ ਹੈ ਅਤੇ ਪ੍ਰਭਆਵੀ ਨਸਬੱਦੀ ਸੜਕਾਂ ’ਤੇ ਆਵਾਰਾ ਪਸ਼ੁਆਂ ਦੀ ਗਿਣਤੀ ਨੂੰ ਘੱਟ ਕਰ ਸਕਦਾ ਹੈ। ਰਿਪੋਰਟ ਮੁਤਾਬਕ, ਚੀਨ ਵਿਚ ਅਨੁਮਾਨਿਤ 7.5 ਕਰੋੜ, ਅਮਰੀਕਾ ਵਿਚ 4.8 ਕਰੋੜ, ਜਰਮਨੀ ਵਿਚ 20.6 ਲੱਖ, ਗ੍ਰੀਸ ਵਿਚ 20 ਲੱਖ, ਮੈਕਸੀਕੋ ਵਿਚ 74 ਲੱਖ, ਰੂਸ ਅਤੇ ਦੱਖਣੀ ਅਫਰੀਕਾ ਵਿਚ 41 ਲੱਖ ਅਤੇ ਬ੍ਰਿਟੇਨ ਵਿਚ 11 ਲੱਖ ਬੇਘਰ ਕੁੱਤੇ ਅਤੇ ਬਿੱਲੀਆਂ ਹਨ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ