ਨਹੀਂ ਰਹੇ 58 ਪਤਨੀਆਂ ਦੇ ਸੁਆਮੀ ਅਤੇ ਸਾਬਕਾ ਸੰਸਦ ਮੈਂਬਰ ਬਾਗੁਨ ਸੁਮਬੁਰਈ
Saturday, Jun 23, 2018 - 11:33 PM (IST)

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਬਾਗੁਨ ਸੁਮਬੁਰਈ ਦਾ 94 ਸਾਲ ਦੀ ਉਮਰ ਵਿਚ ਜਮਸ਼ੇਦਪੁਰ 'ਚ ਦਿਹਾਂਤ ਹੋ ਗਿਆ। ਉਹ 5 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀਆਂ 58 ਪਤਨੀਆਂ ਹਨ। ਪਾਰਟੀ ਆਗੂ ਨੇ ਸ਼ਨੀਵਾਰ ਇਸ ਦੀ ਜਾਣਕਾਰੀ ਦਿੱਤੀ।
ਝਾਰਖੰਡ ਕਾਂਗਰਸ ਦੇ ਆਗੂਆਂ ਅਨੁਸਾਰ ਬਾਗੁਨ ਨੂੰ ਦਿਲ ਦਾ ਦੌਰਾ ਪੈਣ ਮਗਰੋਂ 40 ਦਿਨ ਪਹਿਲਾਂ ਜਮਸ਼ੇਦਪੁਰ ਦੇ ਟਾਟਾ ਮੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਸ਼ੁੱਕਰਵਾਰ ਰਾਤ ਦਿਹਾਂਤ ਹੋ ਗਿਆ। ਉਹ ਸਿੰਘਭੂਮ ਵਿਧਾਨ ਸਭਾ ਹਲਕੇ ਤੋਂ 1977 ਤੋਂ 2004 ਦਰਮਿਆਨ ਸੰਸਦ ਮੈਂਬਰ ਰਹੇ। ਉਹ ਅਣ-ਵੰਡੇ ਬਿਹਾਰ 'ਚ ਮੰਤਰੀ ਅਤੇ ਝਾਰਖੰਡ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਹਨ।