ਜੰਮੂ ਕਸ਼ਮੀਰ ''ਚ 2022 ''ਚ ਹੁਣ ਤੱਕ ਮਾਰੇ ਗਏ ਹਨ 56 ਵਿਦੇਸ਼ੀ ਅੱਤਵਾਦੀ : ਦਿਲਬਾਗ ਸਿੰਘ

Tuesday, Dec 13, 2022 - 12:18 PM (IST)

ਜੰਮੂ ਕਸ਼ਮੀਰ ''ਚ 2022 ''ਚ ਹੁਣ ਤੱਕ ਮਾਰੇ ਗਏ ਹਨ 56 ਵਿਦੇਸ਼ੀ ਅੱਤਵਾਦੀ : ਦਿਲਬਾਗ ਸਿੰਘ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਸਾਲ ਹੁਣ ਤੱਕ ਸੁਰੱਖਿਆ ਫ਼ੋਰਸਾਂ ਦੀ ਕਾਰਵਾਈ 'ਚ 56 ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਏ 102 ਸਥਾਨਕ ਨੌਜਵਾਨਾਂ 'ਚੋਂ 86 ਮਾਰੇ ਗਏ ਹਨ। ਅੱਤਵਾਦੀ ਸੰਗਠਨਾਂ ਵੱਲੋਂ ਜਾਰੀ ਜਾਨਲੇਵਾ ਧਮਕੀਆਂ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੀਆਂ ਉਸ ਦੀਆਂ ਏਜੰਸੀਆਂ ਦਾ ਹੱਥ ਦੱਸਦੇ ਹੋਏ ਸਿੰਘ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਅਜਿਹੇ ਫ਼ਰਮਾਨ ਜਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਡੀ.ਜੀ.ਪੀ. ਨੇ ਇੱਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਸ ਸਾਲ 56 ਵਿਦੇਸ਼ੀ ਅਤਿਵਾਦੀ ਮਾਰੇ ਗਏ ਹਨ। ਇਹ ਪਿਛਲੇ ਕਈ ਸਾਲਾਂ 'ਚ ਸਭ ਤੋਂ ਵੱਡੀ ਗਿਣਤੀ ਹੈ।'' ਸੁਰੱਖਿਆ ਉਪਾਵਾਂ ਬਾਰੇ ਸਿੰਘ ਨੇ ਕਿਹਾ,''ਅਸੀਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਾਂ। ਮੈਨੂੰ ਉਮੀਦ ਹੈ ਕਿ ਹਰ ਜਗ੍ਹਾ ਸਭ ਕੁਝ ਠੀਕ ਹੈ। ਸਾਡੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਰਹੇਗੀ।'' ਉਨ੍ਹਾਂ ਕਿਹਾ,''ਸਰਹੱਦ ਦੇ ਪਾਰ ਸਿਖਲਾਈ ਕੈਂਪਾਂ ਵਿਚ ਅਜੇ ਵੀ ਲੋਕ ਹਨ। ਇਸ ਪਾਸੇ ਅੱਤਵਾਦੀਆਂ ਦੀ ਘੁਸਪੈਠ ਹੋ ਰਹੀ ਹੈ। ਸਰਹੱਦ 'ਤੇ ਸੁਰੱਖਿਆ ਫ਼ੋਰਸ ਚੌਕਸ ਹਨ।'' ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਵਿਚਾਲੇ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਸਿੰਘ ਨੇ ਕਿਹਾ,''ਉਨ੍ਹਾਂ ਦੀ ਮਾਂ ਇਕ ਹੈ, ਉਹ ਪਾਕਿਸਤਾਨ ਹੈ।'' ਸਿੰਘ ਨੇ ਕਿਹਾ ਕਿ ਡਰੋਨਾਂ ਤੋਂ ਹਥਿਆਰ ਸੁੱਟਣਾ ਇਕ ਵੱਡੀ ਚੁਣੌਤੀ ਸੀ ਅਤੇ ਪੁਲਸ ਇਸ 'ਚ ਸਫ਼ਲ ਰਹੀ ਹੈ। ਕੁਝ ਮਾਮਲਿਆਂ ਨੂੰ ਹੱਲ ਕਰਨ 'ਚ ਉਨ੍ਹਾਂ ਕਿਹਾ,"ਆਈ.ਈ.ਡੀ. ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਸੀਂ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ।"


author

DIsha

Content Editor

Related News