ਇੰਦੌਰ ''ਚ ''ਕੋਰੋਨਾ'' ਦੇ ਸ਼ੱਕ ''ਚ ਹਸਪਤਾਲ ''ਚ ਭਰਤੀ 55 ਸਾਲਾ ਨਰਸ ਦੀ ਮੌਤ

Wednesday, Apr 22, 2020 - 06:17 PM (IST)

ਇੰਦੌਰ ''ਚ ''ਕੋਰੋਨਾ'' ਦੇ ਸ਼ੱਕ ''ਚ ਹਸਪਤਾਲ ''ਚ ਭਰਤੀ 55 ਸਾਲਾ ਨਰਸ ਦੀ ਮੌਤ

ਇੰਦੌਰ (ਏਜੰਸੀ)— ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਿਆਂ ਵਿਚ ਸ਼ਾਮਲ ਇੰਦੌਰ 'ਚ ਇਸ ਮਹਾਮਾਰੀ ਦੇ ਸ਼ੱਕ 'ਚ 55 ਸਾਲਾ ਮਹਿਲਾ ਨਰਸ ਦੀ ਮੌਤ ਹੋ ਗਈ। ਹਸਪਤਾਲ 'ਚ ਭਰਤੀ 55 ਸਾਲਾ ਨਰਸ ਨੇ ਮੰਗਲਵਾਰ ਦੇਰ ਰਾਤ ਦਮ ਤੋੜ ਦਿੱਤਾ। ਮਹਿਲਾ ਨਰਸ 'ਚ ਕੋਰੋਨਾ ਨਾਲ ਮਿਲਦੇ-ਜੁਲਦੇ ਲੱਛਣਾਂ ਕਾਰਨ ਉਸ ਦਾ ਨਮੂਨਾ ਜਾਂਚ ਲਈ ਭੇਜਿਆ ਜਾ ਚੁੱਕਾ ਹੈ। ਅਜੇ ਰਿਪੋਰਟ ਨਹੀਂ ਆਈ ਹੈ।

ਮਿਲੀ ਜਾਣਕਾਰੀ ਮੁਤਾਬਕ ਨਰਸ ਸਿਹਤ ਖਰਾਬ ਹੋਣ ਕਾਰਨ ਹਸਪਤਾਲ 'ਚ ਪਿਛਲੇ ਤਿੰਨ ਹਫਤਿਆਂ ਤੋਂ ਡਿਊਟੀ ਨਹੀਂ ਕਰ ਰਹੀ ਸੀ। ਉਸ ਨੇ ਇਸ ਸਮੇਂ ਦੌਰਾਨ ਸਿਰਫ 5 ਅਪ੍ਰੈਲ ਨੂੰ ਹਸਪਤਾਲ ਦੇ ਇਕ ਦਫਤਰ ਵਿਚ ਸੁਪਰਵਾਈਜ਼ਰ ਦੇ ਰੂਪ 'ਚ ਕੰਮ ਕੀਤਾ ਸੀ।ਹਸਪਤਾਲ ਦੀ ਇਕ ਹੋਰ ਮਹਿਲਾ ਨਰਸ ਦੀ ਦਿਲ ਸਬੰਧੀ ਰੋਗ ਹੋਣ ਕਾਰਨ ਮੌਤ ਹੋ ਗਈ ਹੈ। ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਸਨ, ਇਸ ਲਈ ਇਸ ਮਹਾਮਾਰੀ ਦੀ ਜਾਂਚ ਲਈ ਉਸ ਦਾ ਨਮੂਨਾ ਨਹੀਂ ਲਿਆ ਗਿਆ ਸੀ।


author

Tanu

Content Editor

Related News